ਜਨੇਟਿਕ ਸਮਰੱਥਾ: ਮਿਥਕ ਜਾਂ ਸੱਚ?

ਬਹੁਤੇਰੇ ਲੋਕਾਂ ਨੂੰ ਜੈਨੇਟਿਕ ਸਮਰੱਥਾ/ਸੀਮਾ ਦੇ ਵਿਸ਼ੇ ‘ਤੇ ਸਿੱਧੀ ਸਪਸ਼ਟ ਗੱਲ ਚੰਗੀ ਨਹੀਂ ਲੱਗਦੀ. ਕੁਝ ਲੋਕੀ ਇਹ ਮੰਨਦੇ ਹਨ ਕਿ ਓਲੰਪਿਕ ਪੱਧਰ ਦੀ ਪਰਫੌਰਮੰਸ ਜਾਂ ਪ੍ਰੋ-ਬਾਡੀ ਬਿਲਡਰਸ ਦੇ ਸਰੀਰ ਨੂੰ ਕੋਈ ਵੀ ਪ੍ਰਾਪਤ ਕਰ ਸਕਦੇ ਹਨ ਜੇਕਰ ਚੰਗੀ ਟ੍ਰੇਨਿੰਗ, ਪੋਸ਼ਣ, ਸੱਪਲੇਮੈਂਟ ਅਤੇ ਆਰਾਮ ਪ੍ਰਦਾਨ ਕੀਤਾ ਜਾਵੇ. ਦੂਸਰੇ ਪਾਸੇ ਕੁਜ ਤੰਗ-ਸੋਚ ਲੋਗ ਹਨ ਜੋ ਕਿਸੇ ਵੀ ਔਸਤ ਤੋਂ ਉਪਰ ਪਰਫੌਰਮੰਸ ਜਾਂ Muscularity ਪਿੱਛੇ Steroids ਨੂੰ ਹੀ ਕਾਰਣ ਮੰਨਦੇ ਹਨ.

ਜਿਵੇਂ ਕਿ ਮਾਰਕ ਟਵੇਨ ਨੇ ਕਿਹਾ ਸੀ, “ਸੱਚ ਕਲਪਨਾ ਤੋਂ ਵੀ ਜ਼ਿਆਦਾ ਅਜੀਬ ਹੁੰਦਾ ਹੈ“, ਆਓ ਜਨੇਟਿਕ ਸੰਭਾਵਨਾਵਾਂ ਦੇ ਪਿੱਛੇ ਦੇ ਵਿਗਿਆਨਿਕ ਸੱਚ ਦਾ ਪਤਾ ਲਗਾਈਏ. ਦੋ ਚਰਮਾਂ ਵਿਚਕਾਰ ਕਿਤੇ ਨਾ ਕਿਤੇ ਇਕ ਸਥਿਰ ਮੀਡੀਅਮ ਹੁੰਦਾ ਹੈ, ਅਤੇ ਅੱਜ ਅਸੀਂ ਉਸੇ ਦਾ ਪਤਾ ਲਾਵਾਂਗੇ.

ਜੈਨੇਟਿਕ ਸਮਰੱਥਾ ਦਾ ਨਿਰਧਾਰਣ

ਅਸੀਂ ਪਹਿਲਾਂ ਚਰਚਾ ਕੀਤੀ ਸੀ ਕਿ ਟ੍ਰੇਨਿੰਗ ਪ੍ਰਤੀ ਤੁਹਾਡੀ ਪ੍ਰਤੀਕਿਰਿਆ ਸਿੱਧੇ ਤੁਹਾਡੇ ਜੈਨੇਟਿਕਸ ਅਤੇ ਵੰਸ਼ਾਵਲੀ ਨਾਲ ਜੁੜੀ ਹੋਈ ਹੈ, ਅਤੇ ਬਾਅਦ ਵਿਚ ਤੁਹਾਡੀ ਉਮਰ, ਲਿੰਗ, ਜਾਤੀ, ਨਸਲ, ਤੰਦਰੁਸਤੀ ਜਾਂ ਅਨੁਭਵ ਦੇ ਸ਼ੁਰੂਆਤੀ ਪੱਧਰ ਨਾਲ. ਬਹੁਤ ਸਾਰੇ ਅਧਿਐਨਾਂ ਦੁਆਰਾ, ਨਾ ਸਿਰਫ ਸ਼ਕਤੀ ਲਈ, ਸਗੋਂ ਤੰਦਰੁਸਤੀ ਦੇ ਹੋਰ ਕਈ ਮਾਪਦੰਡਾਂ ਲਈ ਵੀ, ਇਸ ਗੱਲ ਦੀ ਪੁਸ਼ਟੀ ਕੀਤੀ ਗਈ ਹੈ. read more