ਹੈਪਬਰਨ ਪੱਧਤੀ: ਤੁਹਾਡੀ ਤਾਕਤ ਵਿਚ 55 Kg ਇਜਾਫ਼ੇ ਦੀ ਗਾਰੰਟੀ

hepburn method

ਡਗ ਹੈਪਬਰਨ ਪੱਧਤੀ ਦੀ ਸਮੀਖਿਆ

ਡਗ ਹੈਪਬਰਨ (16/9/1926 ਤੋਂ 22/11/2000), ਪੂਰਾ ਨਾਮ ਡਗਲਸ ਇਵਾਨ ਹੈਪਬਰਨ, ਇੱਕ ਕੈਨੇਡੀਅਨ ਵੇਟਲਿਫਟਰ ਅਤੇ strongman ਸਨ, ਜਿਹਨਾਂ 1952 ਵਿਸ਼ਵ ਵੇਟ ਲਿਫਟਿੰਗ ਚੈਂਪੀਨਸ਼ਿਪ ਵਿਚ ਸੋਨੇ ਦਾ ਤਮਗਾ ਜਿੱਤਿਆ ਅਤੇ ਉਹਨਾਂ ਦਾ ਨਾਂ ਕੈਨੇਡੀਅਨ ਓਲੰਪਿਕ ਹਾਲ of ਫ਼ੇਮ (1953) ਵਿੱਚ ਸ਼ਾਮਲ ਕੀਤਾ ਗਿਆ.

ਹੈਪਬਰਨ 50 ਦੇ ਦਹਾਕੇ ਦੇ ਦੌਰਾਨ strength ਟ੍ਰੇਨਿੰਗ ਦੇ ਸੰਸਾਰ ਵਿੱਚ ਪ੍ਰਮੁੱਖ ਸਨ ਅਤੇ ਆਪ ਤਾਕਤ ਦੇ ਕਾਰਨਾਮਿਆਂ ਲਈ “ਸੰਸਾਰ ਦਾ ਸਭ ਤੋਂ ਸ਼ਕਤੀਸ਼ਾਲੀ ਇਨਸਾਨ” ਦੇ ਰੂਪ ਵਿਚ ਮਸ਼ਹੂਰ ਸਨ.