ਇੱਕੋ ਸਮੇਂ ਫੈਟ ਲੋਸ ਅਤੇ ਮਾਸਪੇਸ਼ੀ ਨਿਰਮਾਣ ਦੀ ਸੂਖਮ ਕਲਾ – 1

Losing Fat Gaining Muscle

Body Recomposition: ਇਕੱਠਾ ਫੈਟ ਲੋਸ ਅਤੇ ਮਸਲ ਗੇਨ

ਸੰਸਾਰ ਭਰ ਦੇ ਨਰ ਲਿਫਟਰਸ ਚੋਂ ਜ਼ਿਆਦਾਤਰ ਦਾ ਮੁਖ ਉਦੇਸ਼ ਇਕੱਠੇ ਫੈਟ ਲੋਸ ਤੇ ਮਸਲ ਨਿਰਮਾਣ ਦੁਆਰਾ Body Composition ਨੂੰ ਮਾਸਟਰ ਕਰਨਾ ਹੁੰਦਾ ਹੈ, ਤਾਂਕਿ ਉਹ ਕਿਸੇ ਨਾ ਕਿਸੇ ਜ਼ਰੀਏ ਦੁਆਰਾ ਚੰਗਾ-ਖ਼ਾਸਾ ਫੈਟ ਲੋਸ ਅਤੇ ਵਧੀਆ ਮਸਲ ਗੇਨ ਪ੍ਰਾਪਤ ਕਰ ਸਕਣ.

ਜੇਕਰ ਤੁਸੀਂ ਇਸ ਟੀਚੇ ਨੂੰ ਹਾਸਲ ਕਰਨ ਵਿਚ ਸਫਲ ਰਹਿੰਦੇ ਹੋ ਤਾਂ ਨਾ ਸਿਰਫ ਤੁਸੀਂ ਫੈਟ ਲੋਸ ਅਤੇ Muscle Gain ਨੂੰ ਅਲੱਗ ਅਲੱਗ ਹਾਸਿਲ ਕਰਨ ਵਿਚ ਲੱਗਣ ਵਾਲੇ ਸਮੇ, ਊਰਜਾ ਅਤੇ ਨਿਰਾਸ਼ਾ ਤੋਂ ਬਚ ਸਕਦੇ ਹੋ ਬਲਕਿ ਤੁਸੀਂ ਆਪਣੇ ਸੁਪਨਿਆਂ ਦੇ ਸ਼ਰੀਰ ਨੂੰ ਤੁਰੰਤ ਹਾਸਲ ਕਰਨ ਵਿਚ ਵੀ ਕਾਮਯਾਬ ਰਹਿੰਦੇ ਹੋ.

ਹਾਲਾਂਕਿ, ਇਹ ਕਹਿਣਾ ਜਿੰਨਾ ਸੌਖਾ ਹੈ ਕਰਨਾ ਉੰਨਾ ਨਹੀਂ.

ਇਕ ਮਿੰਟ ਲਈ ਅਸਲੀਅਤ ਬਾਰੇ ਸੋਚ ਕੇ ਦੇਖੋ. ਕਿ ਤੁਸੀਂ ਸੱਚਮੁੱਚ ਐਸੇ ਕਿਸੇ ਇਨਸਾਨ ਨੂੰ ਜਾਣਦੇ ਹੋ ਜਿਸਨੇ ਇਸ ਕਾਰਜ ਨੂੰ ਸਫਲਤਾਪੂਰਵਕ ‘Naturally’ ਸਿਰੇ ਲਾਇਆ ਹੋਵੇ? (ਸੰਦਰਭ ਲਈ ਉੱਪਰਲੇ ਫ਼ੀਚਰ ਚਿਤਰ ਨੂੰ ਵੇਖੋ) ਸ਼ਾਇਦ ਨਹੀਂ! ਫਿਰ ਤੁਹਾਡਾ ਇਹ ਮੰਨਣਾ ਕਿਓਂ ਹੈ ਕਿ ਤੁਹਾਡੇ ਲਈ ਇਹ ਕਾਰਜ ਕਿਸੇ ਅਸਪਸ਼ਟ ਆਹਾਰ ਸੁਮੇਲ ਅਤੇ ਟ੍ਰੇਨਿੰਗ ਕ੍ਰਮ ਦੁਆਰਾ ਪ੍ਰਾਪਤ ਕਰਨਾ ਸੰਭਵ ਹੈ?

ਤੁਸੀਂ ਇਸ ਲਈ ਪ੍ਰੋ-ਅਥਲੀਟਾਂ ਅਤੇ ਮੂਵੀ ਸਿਤਾਰਿਆਂ ਨੂੰ ਦੋਸ਼ੀ ਠਹਿਰਾ ਸਕਦੇ ਹੋ, ਜੋ ਤੁਹਾਨੂੰ ਆਪਣੇ ਜਾਦੂਈ ਰਾਤੋਂਰਾਤ ਸ਼ਰੀਰ ਪਰਿਵਰਤਨ ਨਾਲ ਪ੍ਰੇਰਿਤ ਕਰਦੇ ਹਨ. ਖਾਸ ਤੋਰ ਤੇ, ਉਹਨਾਂ ਦੇ ਹਾਲਾਤ ਵੇਖਦੇ ਹੋਏ, ਲਿਫਟਰਸ ਦਾ ਇਹ ਉਪ-ਖੰਡ ਸਫਲਤਾ ਨੂੰ ਪ੍ਰਾਪਤ ਕਰਨ ਲਈ ਹਰ ਤਰਾਂ ਦੇ ਤਰੀਕੇ ਤੇ ਨਿਸ਼ਪੱਖ ਵਿਚਾਰ ਰੱਖਦਾ ਹੈ. ਅਤੇ ਸੰਭਵ ਤੋਰ ਤੇ ਤੁਸੀਂ ਉਸ ਚਰਮ ਸੀਮਾ ਤਕ ਜਾਣਾ ਪਸੰਦ ਨਹੀਂ ਕਰੋਗੇ.

Losing Fat Gaining Muscle

ਕੀ ਇਸਦਾ ਮਤਲਬ ਇਹ ਕੱਢਿਆ ਜਾਵੇ ਕਿ ਇਕੱਠਾ ਫੈਟ ਲੋਸ ਅਤੇ ਮਾੰਸਪੇਸ਼ੀ ਨਿਰਮਾਣ ਸਿਰਫ ਬਕਵਾਸ ਹੈ, ਅਤੇ ਹਮੇਸ਼ਾ ਲਈ ਤੁਹਾਡੀਆਂ ਸੀਮਾਵਾਂ ਤੋਂ ਪਰੇ ਹੈ?

ਬਿਲਕੁਲ ਨਹੀਂ.

ਸੁਣੋ ਤੁਹਾਡੇ ਸ਼ਰੀਰ ਦਾ ਤੁਹਾਡੇ ਇਸ ਟੀਚੇ ਨੂੰ ਪ੍ਰਾਪਤ ਕਰਨ ਬਾਰੇ ਵਿਚ ਕੀ ਕਹਿਣਾ ਹੈ.

ਫ਼ਿਜ਼ੀਓਲੋਜੀ ਅਤੇ ਬੋਡੀ-ਰੀਕੰਪੋਜ਼ੀਸ਼ਨ

ਫੈਟ ਲੋਸ ਅਤੇ ਮਸਲ ਨਿਰਮਾਣ ਕੁਦਰਤੀ ਤੋਰ ਤੇ ਉਲਟ ਲਕਸ਼ ਹਨ. ਫੈਟ ਲੋਸ ਲਈ ਕੈਲੋਰੀ ਦੀ ਕਮੀ ਦੀ ਲੋੜ ਹੁੰਦੀ ਹੈ ਤਾਂਕਿ ਤੁਹਾਡਾ ਸ਼ਰੀਰ ਈਂਧਨ ਤੇ ਸਰੋਤ ਦੇ ਰੂਪ ਵਿਚ ਸ਼ਰੀਰਕ ਚਰਬੀ ਨੂੰ ਖਰਚ ਕਰ ਸਕੇ. ਦੂਜੇ ਪਾਸੇ ਮਸਲ ਨਿਰਮਾਣ ਕੈਲੋਰੀ ਵਾਧੇ ਤੇ ਨਿਰਭਰ ਕਰਦਾ ਹੈ, ਤਾਂਕਿ ਤੁਹਾਡਾ ਸ਼ਰੀਰ ਪ੍ਰੋਟੀਨ ਸੰਸਲੇਸ਼ਣ ਅਤੇ Lean Mass ਨਿਰਮਾਣ ਲਈ ਅਤਿਰਿਕਤ ਊਰਜਾ ਦੀ ਵਰਤੋਂ ਕਰਨ ਦੀ ਸਥਿਤੀ ਵਿਚ ਹੋਵੇ. ਪਰ ਤੁਹਾਡੇ ਸ਼ਰੀਰ ਦਾ ਕੰਮ ਕਰਨ ਦਾ ਤਰੀਕਾ ਥਰਮੋਡਾਇਨਾਮਿਕਸ ਤੇ ਅਧਾਰਿਤ ਊਰਜਾ ਸੰਤੁਲਨ ਦੇ ਕਿਸੇ ਸਮੀਕਰਣ ਨਾਲੋਂ ਵੱਧ ਜਟਿਲ ਹੈ.

ਕਿਸੇ ਵੀ ਵੇਲੇ Recomposition (ਫੈਟ ਲੋਸ ਅਤੇ ਮਸਲ ਨਿਰਮਾਣ) ਦੀ ਤੁਹਾਡੀ ਕੁਦਰਤੀ ਛਮਤਾ ਤੁਹਾਡੇ ਸ਼ਰੀਰਕ ਹਾਰਮੋਨਲ ਸੰਤੁਲਨ ਦੁਆਰਾ ਨਿਰਧਾਰਤ ਹੁੰਦੀ ਹੈ. ਤੇ ਤੁਹਾਡਾ ਹਾਰਮੋਨ ਬੈਲੰਸ ਵਿਗੜਿਆ ਹੋਇਆ ਹੈ, ਤਾਂ ਤੁਹਾਨੂੰ Recomposition ਦੇ ਦੌਰਾਨ ਖਾਸੀਆਂ ਦਿੱਕਤਾਂ ਝੇਲਣੀਆਂ ਪੈ ਸਕਦੀਆਂ ਹਨ. ਸਟੀਰੌਇਡ ਉਪਭੋਗਤਾਵਾਂ ਨੂੰ ਮਿਲਣ ਵਾਲੇ ਵਧੀਆ ਨਤੀਜਿਆਂ ਦੀ ਇਕ ਮੁਖ ਵਜਹ ਇਹੋ ਹੀ ਹੈ; ਨਾ ਸਿਰਫ ਇਹ ਲੋਕੀ ਹਾਰਮੋਨ-ਬੈਲੰਸ ਸਮੀਕਰਣ ਨੂੰ ਬਾਇਪਾਸ ਕਰਨ ਵਿਚ ਸਖਮ ਹੋ ਜਾਂਦੇ ਹਨ, ਨਾਲ ਹੀ ਇਹ ਆਪਣੇ ਸ਼ਰੀਰ ਨੂੰ Anabolism ਦੇ ਲਿਹਾਜ ਤੋਂ ‘ਟਰਬੋ’ ਮੋਡ ਵਿਚ ਲਾ ਦਿੰਦੇ ਹਨ.

ਇਸ ਲਈ, ਕਿਸੇ ਸਟੀਰੌਇਡ ਉਪਭੋਗਕਰਤਾ ਨੂੰ ਮਿਲਣ ਵਾਲੇ ਨਤੀਜਿਆਂ ਦੀ ਨਕਲ ਕਰਨਾ ਨਾ ਸਿਰਫ ਮੂਰਖਤਾ ਅਤੇ ਬੇਵਕੂਫੀ ਹੋਵੇਗੀ, ਬਲਕਿ ਇਕ ‘Juicer’ ਦੇ ਤਰੀਕਿਆਂ ਦੀ ਨਕਲ ਕਰਨਾ ਤੁਹਾਡੀ ਪ੍ਰਗਤੀ ਲਈ ਘਾਤਕ ਭੀ ਸਿੱਧ ਹੋ ਸਕਦਾ ਹੈ.

ਕਿਸੇ ਉਚਿਤ ਢੰਗ ਨਾਲ ਯੋਜਨਾਬੱਧ ਅਤੇ ਲਾਗੂ ਕੀਤੇ ਗਏ ਬੋਡੀ ਰੀਕੰਪੋਜ਼ੀਸ਼ਨ ਪ੍ਰੋਗਰਾਮ ਦੁਆਰਾ ਇਕ Natural ਲਿਫਟਰ ਨੂੰ ਮਿਲਣ ਵਾਲੇ ਨਤੀਜੇ ਇੰਨੇ ਚਰਮ ਨਹੀਂ ਹੁੰਦੇ, ਪਰ ਫਿਰ ਭੀ ਉਹ ਮਹੱਤਵਪੂਰਨ ਅਤੇ ਨਾਪਣ ਯੋਗ ਹੁੰਦੇ ਹਨ.

ਟੈਸਟੋਸਟੀਰੋਨ, ਗਰੋਥ ਹਾਰਮੋਨ, IGF-1, ਕੌਰਟੀਸੋਲ, ਇਨਸੁਲਿਨ, ਥਾਈਰੋਈਡ (TSH, T4 ਅਤੇ T4), ਲੇਪਟਿਨ, ਘਰੇਲਿਨ, ਅਤੇ ਅੱਡਰੀਨਲਿਨ ਹਾਰਮੋਨਜ਼ ਇਕ ਕੁਦਰਤੀ ਬੋਡੀ Transformation ਵਿਚ ਮੁਖ ਭੂਮਿਕਾ ਅਦਾ ਕਰਦੇ ਹਨ. ਹੋਮਿਓਸਟੈਸਿਸ ਨੂੰ ਬਣਾਏ ਰੱਖਣ ਲਈ ਤੁਹਾਡੇ ਸ਼ਰੀਰ ਦਾ ਹਾਰਮੋਨਲ ਬੈਲੰਸ ਕੈਲੋਰੀ ਸੇਵਨ ਅਤੇ ਖਰਚ ਵਿਚ ਹੋਣ ਵਾਲੇ ਬਦਲਾਵਾਂ ਤੋਂ ਪ੍ਰਭਾਵਤ ਹੁੰਦਾ ਹੈ. ਇਸਲਈ, ਉਚਿਤ ਆਹਾਰ ਅਤੇ ਟ੍ਰੇਨਿੰਗ ਦੀ ਵਰਤੋਂ ਨਾਲ ਇਹਨਾਂ ਹਾਰਮੋਨਜ਼ ਦੇ ਨਿਯਮਤ ਰਹਿਣ ਵਿਚ ਕੁਜ ਹੱਦ ਤੱਕ ਸੰਤੁਲਨ ਬਣਾਏ ਰੱਖਣਾ ਮਹੱਤਵਪੂਰਨ ਹੈ.

Losing Fat Gaining Muscle
Hormonal Fluctuations On Diet

ਉਚਿਤ ਆਹਾਰ ਦੀ ਚੋਣ

ਕਾਫੀ ਬੋਡੀਬਿਲ੍ਡਰਜ਼ ਆਪਣੇ ਬੋਡੀ ਰੀਕੰਪੋਜ਼ੀਸ਼ਨ ਲਈ ‘ਘੱਟ ਫੈਟ ਅਤੇ ਮੱਧਮ ਕਾਰਬਜ਼’ ਆਹਾਰ ਲੈਣਾ ਪਸੰਦ ਕਰਦੇ ਹਨ. ਇਸ ਪੱਧਤੀ ਪਿੱਛੇ ਸੋਚ ਇਹ ਹੈ ਕਿ ਉਚਿਤ ਟ੍ਰੇਨਿੰਗ ਅਤੇ ਪਰਫੌਰਮੰਸ ਲਈ ਕਾਰਬਸ ਦੀ ਇਕ ਮੱਧਮ ਰਾਸ਼ੀ ਦੀ ਸ਼ਰੀਰ ਨੂੰ ਲੋੜ ਹੁੰਦੀ ਹੈ. ਇਸ ਤੋਂ ਅਲਾਵਾ, ਕਾਰਬਜ਼ ‘Protein Sparing’ ਅਤੇ ਇੰਸੂਲੀਨੋਜਨਿਕ (ਇਨਸੁਲਿਨ ਦੇ ਉਤਪਾਦਨ ਨੂੰ ਵਧਾਉਣ ਵਾਲੇ) ਹੁੰਦੇ ਹਨ. ਅਤੇ ਇਨਸੁਲਿਨ ਇਕ ਮਹੱਤਵਪੂਰਨ Anabolic ਹਾਰਮੋਨ ਹੈ ਜੋ ਵਿਭਿੰਨ ਸ਼ਰੀਰਕ ਤੰਤਰਾਂ ਨਾਲ ਪ੍ਰੋਟੀਨ ਸੰਸਲੇਸ਼ਣ (ਮਸਲ ਦਾ ਨਿਰਮਾਣ) ਨੂੰ ਵਧਾਉਂਦਾ ਹੈ. ਇਸ ਦੇ ਅਲਾਵਾ, ਕਾਰਬਜ਼ Anti-Catabolic ਵੀ ਹੁੰਦੇ ਹਨ ਅਤੇ ਤਣਾਅ ਹਾਰਮੋਨਜ਼ ਦੇ ਪੱਧਰਾਂ ਨੂੰ ਘੱਟ ਕਰਨ ਵਿਚ ਸਹਾਈ ਹੁੰਦੇ ਹਨ ਜੋਕਿ ਆਮ ਤੋਰ ਤੇ ਇਕ Hypocaloric ਖੁਰਾਕ ਅਤੇ ਸਖ਼ਤ ਟ੍ਰੇਨਿੰਗ ਦੌਰਾਨ ਕਾਫੀ ਵੱਧ ਜਾਂਦੇ ਹਨ. ਇਸ ਸਭ ਦੇ ਮੱਦੇ-ਨਜ਼ਰ ‘ਘੱਟ ਫੈਟ ਅਤੇ ਮੱਧਮ ਕਾਰਬਸ’ ਦਾ ਸੇਵਨ ਇਕ ਆਦਰਸ਼ ਰੀਕੰਪੋਜ਼ੀਸ਼ਨ ਖੁਰਾਕ ਜੇਹਾ ਪ੍ਰਤੀਤ ਹੁੰਦਾ ਹੈ.

ਇਸ ਖੁਰਾਕ ਦੀ ਮੁਖ ਕਮੀ ਇਹ ਹੈ ਕਿ ਕੈਲੋਰੀ ਘੱਟ ਕਰਨਾ, ਜ਼ਿਆਦਾਤਰ ਫੈਟ ਤੋਂ, ਸੈਕਸ ਹਾਰਮੋਨ, ਮੁਖੀ ਤੋਰ ਤੇ ਟੈਸਟੋਸਟੀਰੋਨ ਦੇ ਉਤਪਾਦਨ ਵਿਚ ਕਮੀ ਲਿਆਉਂਦਾ ਹੈ. ਜਿਵੇਂ ਕਿ ਭਲੀ-ਭਾਂਤ ਸਥਾਪਿਤ ਹੈ ਕਿ ਟੈਸਟੋਸਟੀਰੋਨ ਹਾਰਮੋਨ ਮਾਂਸਪੇਸ਼ਿਆਂ ਦੇ ਰੱਖ-ਰਖਾਅ ਅਤੇ ਵਿਕਾਸ ਲਈ ਨਿਰਣਾਇਕ ਹੈ, ਅਤੇ ਇਸ ਹਾਰਮੋਨ ਦੀ ਕਮੀ ਪੇਸ਼ੀ-ਸ਼ੋਸ਼ ਦਾ ਕਰਨ ਬਣਦੀ ਹੈ. ਸਟੀਰੌਇਡ ਉਪਭੋਗਕਰਤਾ Low Fat ਡਾਇਟ ਦੇ ਸੇਵਨ ਦੇ ਬਾਵਜੂਦ ਮਸਲ ਗੇਨ ਕਰਨ ਵਿਚ ਸਖਮ ਹੁੰਦੇ ਹਨ, ਇਸਦਾ ਵੱਡਾ ਕਾਰਣ ਹੈ ਇਸ ਹਾਰਮੋਨ ਅਤੇ ਇਸਦੇ Anabolic ਡੇਰੀਵੇਟਿਵਜ਼ ਦੇ ਕ੍ਰਿਤਰਿਮ ਰੂਪ ਨਾਲ ਵਧੇ ਹੋਏ ਪੱਧਰ. ਕੋਈ ਹੈਰਾਨੀ ਦੀ ਗੱਲ ਨਹੀਂ, ਸਟੀਰੌਇਡ ਉਪਭੋਗਕਰਤਾ ਆਪਣੀ ਖੁਰਾਕ ਵਿਚ ਫੈਟ ਦੇ ਮਹੱਤ ਦੀ ਅਕਸਰ ਅਣਦੇਖੀ ਕਰਦੇ ਹਨ.

ਕੀ ਤੁਸੀਂ Body Recomposition ਦੇ ਯੋਗ ਹੋ?

Losing Fat Gaining Muscle

ਇੱਕ ਸਫਲ Body Recomposition ਦੇ ਲਈ ਤੁਹਾਡਾ ਇਸ ਦੇ ਯੋਗ ਹੋਣਾ ਬਹਿਤ ਜ਼ਰੂਰੀ ਹੈ. ਹਰ ਕੋਈ ਇਸ ਵਿਧੀ ਦੁਆਰਾ ਵਧੀਆ ਨਤੀਜੇ ਪ੍ਰਾਪਤ ਕਾਰਨ ਦੀ ਸਹੀ ਸਥਿਤੀ ਵਿਚ ਨਹੀਂ ਹੁੰਦਾ. ਜ਼ਿਆਦਾਤਰ, ਸ਼ੁਰੂਆਤੀ ਲਿਫਟਰਸ (Beginners) ਅਤੇ ਸਰੀਰ ਵਿਚ ਚਰਬੀ ਦੀ ਥੋੜੀ ਜ਼ਿਆਦਾ ਪ੍ਰਤੀਸ਼ਤ ਵਾਲੇ ਲੋਕ ਸਫਲਤਾਪੂਰਵਕ Body Recomposition ਹਾਸਲ ਕਰਨ ਦੀ ਅਨੁਕੂਲ ਸਥਿਤੀ ਵਿੱਚ ਹੁੰਦੇ ਹਨ.

Beginners ਦੇ ਨਾਲ ਕਾਰਣ ਇਹ ਹੈ ਕਿ ਉਹ ਆਪਣੇ ਕੁਦਰਤੀ Genetic Potential ਤੋਂ ਐਨਾ ਦੂਰ ਹੁੰਦੇ ਹਨ ਕਿ ਕਿਸੇ ਭੀ ਪ੍ਰਕਾਰ ਦੀ ਟ੍ਰੇਨਿੰਗ ਦੁਆਰਾ ਓਹਨਾ ਨੂੰ ਮਸਲ ਨਿਰਮਾਣ ਦਾ ਮੌਕਾ ਮਿਲ ਜਾਂਦਾ ਹੈ, ਚਾਹੇ ਕੈਲੋਰੀ ਸੰਤੁਲਨ ਘਾਟੇ ਵਿਚ ਹੀ ਕਿਉਂ ਨਾ ਹੋਵੇ, ਬਸ Net Nitrogen ਬੈਲੰਸ (ਪ੍ਰੋਟੀਨ ਦੀ ਭਰਪੂਰ ਖੁਰਾਕ ਦੁਆਰਾ) positive ਹੋਣਾ ਚਾਹੀਦਾ. ਇਸ ਨਾਲ Beginners ਨੂੰ ਸ਼ਰੀਰਕ ਚਰਬੀ ਘੱਟ ਕਰਨ ਦੇ ਨਾਲ ਹੀ ਚੰਗਾ-ਖ਼ਾਸਾ Lean-Mass ਪ੍ਰਾਪਤ ਕਰਨ ਵਿਚ ਮਦਦ ਮਿਲਦੀ ਹੈ ਜਿਸ ਨਾਲ ਸ਼ਰੀਰ ਦਾ ਵਜ਼ਨ ਤਾਂ ਤਕਰੀਬਨ ਇੱਕੋ ਲੈਵਲ ਤੇ ਹੀ ਰਹਿੰਦਾ ਹੈ ਪਰ ਮਸਲਜ਼ ਦੇ ਕੁਲ ਆਕਾਰ ਵਿਚ ਕਾਫੀ ਤਬਦੀਲੀ ਹੁੰਦੀ ਹੈ.

ਇਕ ਵਾਜਬ ਕੈਲੋਰੀ ਘਾਟੇ ਦੇ ਦੌਰਾਨ ਹਲਕਾ-ਉੱਚ ਸ਼ਰੀਰਕ ਚਰਬੀ ਦਾ ਪੱਧਰ ਪ੍ਰੋਟੀਨ ਸਿੰਥੇਸਿਸ ਲਈ ਊਰਜਾ ਸਰੋਤ ਦਾ ਕੰਮ ਦਿੰਦਾ ਹੈ. ਇਸ ਨਾਲ ਲਿਫਟਰ ਨੂੰ ਕੁਝ ਮਾਤਰਾ ਵਿਚ ਮਸਲ ਨਿਰਮਾਣ ਦੇ ਨਾਲ ਨਾਲ ਹੀ ਚੰਗੀ ਮਾਤਰਾ ਵਿਚ ਫੈਟ ਲੋਸ ਦਾ ਮੌਕਾ ਮਿਲਦਾ ਹੈ. ਇਸ ਦੌਰਾਨ ਸ਼ਰੀਰ ਦਾ ਕੁਲ ਵਜ਼ਨ ਤਾਂ ਘਟਦਾ ਹੈ ਪਰ ਸ਼ਰੀਰਕ ਬਣਾਵਟ ਅਤੇ ਆਕਾਰ ਵਿਚ ਬਹੁਤ ਵਧੀਆ ਬਦਲਾਅ ਨਜ਼ਰ ਆਉਂਦੇ ਹਨ. ਪਰ ਜੇਕਰ ਕੈਲੋਰੀ ਘਾਟਾ ਬਹੁਤ ਜ਼ਿਆਦਾ ਹੋਵੇ ਤਾਂ ਇਹ ਅਸਰ ਘਟਦਾ ਜਾਂਦਾ ਹੈ.

ਤੁਸੀਂ ਉਪਰੋਕਤ ਸਥਿਤੀਆਂ ਵਿਚ ਵੇਖ ਸਕਦੇ ਹੋ ਕਿ Body Recomposition ਦੇ ਦੌਰਾਨ ਜਾਂ ਤਾਂ ਤੁਸੀਂ ਸ਼ਰੀਰਕ ਵਜ਼ਨ ਨੂੰ ਬਰਕਰਾਰ ਰੱਖ ਪਾਉਂਦੇ ਹੋ, ਜਾਂ ਫਿਰ ਉਹ ਘੱਟ ਜਾਂਦਾ ਹੈ. ਪਰ ਨਿਸਚਿਤ ਤੋਰ ਤੇ ਕਦੀ ਐਦਾਂ ਵੇਖਿਆ ਨਹੀਂ ਜਾਂਦਾ ਕਿ ਸ਼ਰੀਰ ਵਿਚ ਚਰਬੀ ਦੀ ਮਾਤਰਾ ਘਟਣ ਦੇ ਦੌਰਾਨ ਕੁਲ ਵਜ਼ਨ ਵਿਚ ਵਾਧਾ ਹੋਵੇ. ਇਸ ਸਥਿਤੀ ਨੂੰ ਹਾਸਿਲ ਕਰਨ ਲਈ ਤੁਹਾਨੂੰ ਪੱਕੇ ਤੋਰ ਤੇ ਕਿਸੇ ‘ਅਤਿਰਿਕਤ’ ਵਸਤੂ ਦੀ ਵਰਤੋਂ ਕਰਨ ਦੀ ਲੋੜ ਪਵੇਗੀ.

ਜੇਕਰ ਤੁਹਾਡੇ ਸ਼ਰੀਰ ਵਿਚ ਚਰਬੀ ਦੀ ਮਾਤਰਾ ਬਹੁਤ ਜ਼ਿਆਦਾ ਹੈ ਤਾਂ ਤੁਹਾਡੀ ਫਿਜ਼ਿਓਲੋਜੀ ਅਤੇ ਹਾਰਮੋਨਜ਼ ਪਹਿਲਾਂ ਤੋਂ ਹੀ ਇਕ ਜੋਖਮ ਭਰੀ ਸਥਿਤੀ ਵਿਚ ਹੁੰਦੇ ਹਨ ਅਤੇ ਤੁਸੀਂ ਮਨਚਾਹੇ ਨਤੀਜੇ ਹਾਸਲ ਨਹੀਂ ਕਰ ਪਾਉਂਦੇ. ਇਸ ਹਾਲਾਤ ਵਿਚ ਕਿਸੇ ਵੀ ਤਰਾਂ ਦੇ ਬੋਡੀ ਰਿਕਮਪੋਜ਼ੀਸ਼ਨ ਨੂੰ ਸ਼ੁਰੂ ਕਰਣ ਤੋਂ ਪਹਿਲਾਂ ਤੁਹਾਨੂੰ ਆਪਣੀ ਸ਼ਰੀਰਕ ਚਰਬੀ ਨੂੰ ਇਕ ਵਾਜਬ ਲੈਵਲ ਤਕ ਲੈਕੇ ਆਉਣਾ ਪਵੇਗਾ. ਇਸ ਨਾਲ ਤੁਹਾਡੇ ਸ਼ਰੀਰ ਦੀ ਇਨਸੁਲਿਨ ਸੰਵੇਦਨਸ਼ੀਲਤਾ ਵਿਚ ਸੁਧਾਰ ਹੋਵੇਗਾ ਅਤੇ ਰਿਕਮਪੋਜ਼ੀਸ਼ਨ ਦੌਰਾਨ Lean Mass ਹਾਸਲ ਕਾਰਣ ਲਈ ਅਨੁਕੂਲ ਹਾਲਾਤ ਬਨਣਗੇ. ਲਗਭਗ 20 % ਬੋਡੀ ਫੈਟ ਲੈਵਲ ਬੋਡੀ ਰਿਕਮਪੋਜ਼ੀਸ਼ਨ ਸ਼ੁਰੂ ਕਰਨ ਲਈ ਉਚਿਤ ਹੈ.

ਇਲਾਵਾ, ਜੇਕਰ ਤੁਸੀਂ ਪਹਿਲਾਂ ਤੋਂ ਹੀ Lean ਹੋ, ਕਿਵੇਂ ਕਿ 9 ਤੋਂ 10 % ਬੋਡੀ ਫੈਟ ਲੈਵਲ, ਅਤੇ 6% ਲੈਵਲ ਤਕ Lean ਕਰਨਾ ਚਾਹੁੰਦੇ ਹੋ; ਤਾਂ ਭੀ Body Recomposition ਵਿਧੀ ਤੁਹਾਡੇ ਲਈ ਉਚਿਤ ਨਹੀਂ ਹੈ. ਕਿਉਂਕਿ ਇਸ ਪੱਧਰ ਦੇ ਕਿਸੇ ਭੀ ਵਿਅਕਤੀ ਨੂੰ ਹੋਰ ਜ਼ਿਆਦਾ Lean ਹੋਣ ਲਈ ਚਰਮ ਉਪਾਅ ਇਸਤੇਮਾਲ ਕਰਨੇ ਪੈਂਦੇ ਹਨ, ਅਤੇ ਇਸ ਸਥਿਤੀ ਵਿਚ ਇਕ Natural ਲਿਫਟਰ ਲਈ ਮਸਲ ਲੋਸ ਹੋਣਾ ਲਾਜ਼ਮੀ ਹੁੰਦਾ ਹੈ.

ਭਾਗ 2 ਵਿਚ ਪੋਸ਼ਣ ਅਤੇ ਟ੍ਰੇਨਿੰਗ ਵਿਧੀਆਂ ਦੁਆਰਾ ਇਕ ਸਫਲ Body Recomposition ਨੂੰ ਹਾਸਲ ਕਰਨ ਦਾ ਵਿਸ਼ਾ ਕਵਰ ਕੀਤਾ ਜਾਵੇਗਾ, ਅਤੇ ਭਾਗ 3 ਵਿਚ ਅਡਵਾਂਸ Body Recomposition ਵਿਧੀਆਂ ਨੂੰ ਕਵਰ ਕੀਤਾ ਜਾਵੇਗਾ.
ਸੰਦਰਭ
  • Dulloo, Abdul G., J. Jacquet, and Lucien Girardier. “Autoregulation of body composition during weight recovery in human: the Minnesota Experiment revisited.” International journal of obesity and related metabolic disorders: journal of the International Association for the Study of Obesity 20.5 (1996): 393-405.
  • Hulmi, Juha J., et al. “The effects of intensive weight reduction on body composition and serum hormones in female fitness competitors.” Frontiers in Physiology 7 (2017): 689.
  • Keys, Ancel, et al. “The biology of human starvation.(2 vols).” (1950).

2 thoughts on “ਇੱਕੋ ਸਮੇਂ ਫੈਟ ਲੋਸ ਅਤੇ ਮਾਸਪੇਸ਼ੀ ਨਿਰਮਾਣ ਦੀ ਸੂਖਮ ਕਲਾ – 1

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।