5 ਸੁਝਾਅ ਵੱਡੇ ਮਸਲਜ਼ ਲਈ

1. “Go Heavy Or Go Home” ਇਸ ਮੰਤਰ ਨੂੰ ਭੁੱਲ ਜਾਓ

4X Mr. O, Jay Cutler, rocking some light weights for big biceps

‘Go Heavy’ ਮੰਤਰ ਸਟਰੈਨਥ ਟ੍ਰੇਨਿੰਗ ਅਤੇ ਪਾਵਰਿਲਫਿੰਗ ਲਈ ਵੱਧ ਢੁਕਵਾਂ ਹੈ, ਮਾਸਪੇਸ਼ੀਆਂ ਦੀ ਉਸਾਰੀ ਲਈ ਨਹੀਂ. ਨਿਸ਼ਚਿਤ ਤੌਰ ਤੇ, ਆਕਾਰ ਅਤੇ ਤਾਕਤ ਸਹਿ-ਸੰਬੰਧਤ ਹਨ, ਪਰ ਉਹ ਇਕ ਦੂਜੇ ਤੋਂ ਸੁਤੰਤਰ ਵੀ ਹਨ. ਇਸਦਾ ਅਰਥ ਹੈ ਕਿ ਤੁਸੀ ਹੈਵੀ ਲੋਡਿੰਗ ਵਿਧੀਆਂ ਦੇ ਸਹਾਰੇ ਤੋਂ ਬਗੈਰ ਵੀ ਮਸਲ ਸਾਈਜ਼ ਵਧਾ ਸਕਦੇ ਹੋ. ਸ਼ੋਧ ਵਿੱਚ ਇਹ ਦਰਸਾਇਆ ਗਿਆ ਹੈ ਕਿ 1 R.M. ਦੇ 30% ਦਾ ਇੱਕ ਹਲਕਾ ਭਾਰ, ਵਜ਼ਨੀ 80% ਭਾਰ ਦੇ ਬਰਾਬਰ ਹੀ Hypertrophy ਲਾਭ ਦਾ ਉਤਪਾਦਨ ਕਰ ਸਕਦਾ ਹੈ (Cameron).

ਜੇ ਤੁਹਾਡਾ ਟੀਚਾ ਵੱਧ ਤੋਂ ਵੱਧ ਮੱਸਲ ਵਧਾਉਣਾ ਹੈ ਤਾਂ ਤੁਹਾਨੂੰ ਵੱਖ-ਵੱਖ ਰੈਪੇਟਿਸ਼ਨ ਬਰੇਕਟ (6 ਤੋਂ 20 Reps ਵਿਚਕਾਰ) ਨੂੰ ਵਰਤਣਾ ਚਾਹੀਦਾ ਹੈ ਤਾਂ ਕਿ ਸਾਰੇ ਮਸਲ ਫਾਈਬਰਸ ਨੂੰ ਪੂਰੀ ਤਰ੍ਹਾਂ Hypertrophy ਕੀਤਾ ਜਾ ਸਕੇ (Prestes; Miranda; Simão ; Bartolomei). 50 ਤੋਂ 100 Rep ਸ਼੍ਰੇਣੀ ਦੀ ਕਦੇ-ਕਦਾ ਵਰਤੋਂ ਵੀ ਸਰੀਰ ਦੇ ਕਮਜ਼ੋਰ Body Parts ਦੇ ਵਿਕਾਸ ਲਈ ਇੱਕ ਪ੍ਰਬਲ Trigger ਦੇ ਰੂਪ ਵਿੱਚ ਕੰਮ ਕਰਦੀ ਹੈ.

ਇਸ ਤੋਂ ਇਲਾਵਾ, ਤੁਸੀਂ Rep ਕਿਵੇਂ ਕਰਦੇ ਹੋ; ਮਾਸਪੇਸ਼ੀਆਂ ਦੀ ਉਸਾਰੀ ਲਈ ਇਹ ਵੀ ਮਹੱਤਵਪੂਰਣ ਹੈ. ਤੁਹਾਨੂੰ ਸਿਰਫ਼ ਵਜ਼ਨ ਨੂੰ ਚੁੱਕਣ ਦੀ ਬਜਾਏ Target ਮਾਸਪੇਸ਼ੀ ਦੇ ਕੰਮ ਕਰਣ ਤੇ ਫੋਕਸ ਕਰਨਾ ਚਾਹੀਦਾ ਹੈ. ਜਿੱਨਾ ਬਿਹਤਰ ਤੁਸੀਂ ਮਾਸਪੇਸ਼ੀ ਨੂੰ ਮਹਿਸੂਸ ਕਰੋਗੇ, ਨਯੂਰੋਮਸਕੁਲਰ ਕਨੈਕਸ਼ਨ ਅਤੇ ਮਸਲ ਫਾਇਰਿੰਗ ਉੱਨੀ ਵਧੀਆ ਹੋਵੇਗੀ, ਅਤੇ ਮਾਸਪੇਸ਼ੀਆਂ ਦਾ ਵੱਧ ਤੋਂ ਵੱਧ ਵਿਕਾਸ ਹੋਵੇਗਾ. ਵਧੀਆ ਨਤੀਜਿਆਂ ਲਈ, Undulating Periodization ਦੇ ਨਾਲ ਹੈਵੀ ਅਤੇ ਹਲਕੇ ਵਜ਼ਨ ਦੇ ਮਿਸ਼ਰਣ ਦੀ ਵਰਤੋਂ ਕਰੋ (Rhea MR).

2. ਇਕ ਉਚਿਤ ਪ੍ਰਗਤੀ ਯੋਜਨਾ ਦੀ ਪਾਲਣਾ ਕਰੋ

ਜੇ ਤੁਹਾਡੀ ਪਰਫਾਰਮੈਨਸ ਦੀ ਪ੍ਰਗਤੀ ਨਹੀਂ ਹੋ ਰਹੀ ਤਾਂ ਜ਼ਰੂਰ ਉਸ ਦਾ ਪਤਨ ਹੋ ਰਿਹਾ ਹੈ. ਸਟਰੈਨਥ ਟ੍ਰੇਨਿੰਗ ਵਿਚ ਸਾਰੀ ਖੇਡ Progress ਦੀ ਹੀ ਹੈ. ਹਮੇਸ਼ਾ ਆਪਣੇ Workouts ਦੀ ਯੋਜਨਾ ਪਹਿਲਾਂ ਤੋਂ ਬਣਾ ਕੇ ਰੱਖੋ ਅਤੇ Progress ਲਈ ਇੱਕ ਨਿਸ਼ਚਿਤ Progression ਪਲਾਨ ਵਰਤੋਂ. ਤੁਸੀਂ ਕਿਸੇ ਕਿਸਮ ਦੀ Periodization ਦੀ ਵਰਤੋਂ ਵੀ ਕਰ ਸਕਦੇ ਹੋ. 6 ਤੋਂ 8 ਹਫਤਿਆਂ ਦੇ ਬਲਾਕ ਮਾਸਪੇਸ਼ੀ ਉਸਾਰੀ ਦੇ ਟੀਚੇ ਲਈ ਆਦਰਸ਼ਕ ਹਨ. ਸਿਰਫ ਆਪਣੀ ਟ੍ਰੇਨਿੰਗ ਦੀ ਹੀ ਨਹੀਂ, ਆਪਣੀ ਅਰਾਮ ਅਤੇ De-Load ਦੀ ਯੋਜਨਾ ਵੀ ਤਿਆਰ ਕਰੋ.

ਤੁਹਾਡੇ ਆਪਣੇ ਭੋਜਨ ਲਈ ਵੀ ਇੱਕ ਪ੍ਰਗਤੀ ਯੋਜਨਾ ਦੀ ਜ਼ਰੂਰਤ ਹੁੰਦੀ ਹੈ. ਜੇ ਤੁਹਾਡਾ ਟੀਚਾ ਭਾਰ ਵਧਾਉਣਾ ਹੈ ਤਾਂ ਤੁਸੀਂ ਇਸਦਾ ਨਿਯਮਤ ਸਮੇਂ (ਜਿਵੇਂ ਕਿ ਹਰ 3 ਹਫਤਿਆਂ) ਤੇ ਮੁਲਾਂਕਣ ਕਰੋ ਕਿ ਕੀ ਤੁਸੀਂ ਤਰੱਕੀ ਕਰ ਰਹੇ ਹੋ ਜਾਂ ਨਹੀਂ. ਜੇ ਤੁਹਾਡੀ ਤਰੱਕੀ ਰੁਕੀ ਹੋਈ ਹੈ ਤਾਂ ਕੈਲੋਰੀ ਵਧਾਉਣਾ ਜਾਂ ਕਾਰਡੀਓ ਨੂੰ ਘੱਟ ਕਰਨਾ ਵਰਗੇ ਕੁਝ ਬਦਲਾਅ ਕਰੋ. ਜੇਕਰ ਤੁਹਾਡਾ ਸਰੀਰ ਜ਼ਿਆਦਾ ਫੈਟ ਜਮਾਂ ਕਰ ਰਿਹਾ ਹੈ ਤਾਂ ਫਿਰ ਤੋਂ ਇਸੇ ਤਰਾਂ ਦੇ ਕੁਝ ਬਦਲਾਵ ਕਰੋ ਤਾਂਕਿ ਤਰੱਕੀ ਦੀ ਦਰ ਬਣੀ ਰਹੇ.

ਜੋ ਲਿਫਟਰ ਸਿਰਫ਼ ਆਪਣੇ ਮਨ ਦੇ ਅਨੁਸਾਰ ਟ੍ਰੇਨਿੰਗ ਕਰਦੇ ਹਨ ਉਨ੍ਹਾਂ ਦੀ ਅੱਗੇ ਪ੍ਰਗਤੀ ਨਹੀਂ ਹੁੰਦੀ ਅਤੇ ਉਨ੍ਹਾਂ ਦੀਆਂ ਲਿਫ਼ਟਾਂ ਦਾ ਵਾਧਾ ਵੀ ਰੁਕ ਜਾਂਦਾ ਹੈ. ਇਸ ਲਈ ਸਹਜ ਟ੍ਰੇਨਿੰਗ ਦੇ ਨਾਮ ਤੇ ਆਪਣੇ ਆਲਸ ਨੂੰ ਉਚਿੱਤਤਾ ਨਾ ਦਿਓ. ਟ੍ਰੇਨਿੰਗ ਅਤੇ ਪੋਸ਼ਣ ਦੋਵਾਂ ਲਈ ਇੱਕ ਲੋਗ ਬੁੱਕ ਦੀ ਪਾਲਣਾ ਕਰਨਾ ਨਾ ਸਿਰਫ਼ ਤੁਹਾਡੇ ਪ੍ਰੋਗਰਾਮ ਦੇ ਵੇਰਵੇ ਅਤੇ ਰਿਕਾਰਡ ਨੂੰ ਸੰਜੋ ਕੇ ਰੱਖਦਾ ਹੈ, ਪਰ ਤੁਹਾਨੂੰ ਆਪਣੇ ਪਰਫਾਰਮੇਂਸ ਦੇ ਲਈ ਵੀ ਜਵਾਬਦੇਹ ਰੱਖਦਾ ਹੈ. ਦ੍ਰਿੜਤਾ ਬਹੁਤ ਮਹੱਤਵਪੂਰਣ ਹੈ, ਅਤੇ ਇਹ ਤੁਹਾਡੀ ਕੋਸ਼ਿਸ਼ਾਂ ਨੂੰ ਬਣਾ ਜਾਂ ਵਿਗਾੜ ਸਕਦੀ ਹੈ.

3. ਸਿਰਫ ਵੱਡੀਆਂ Lifts ਉੱਤੇ ਨਿਰਭਰ ਨਾ ਰਹੋ

ਵੱਡੀਆਂ Compound ਕਸਰਤਾਂ ਸਥਿਰ ਪ੍ਰਗਤੀ ਲਈ ਸਭ ਤੋਂ ਵਧੀਆ ਹੁੰਦੀਆਂ ਹਨ. Multi-Joint ਹੋਣ ਕਾਰਨ, ਇਹਨਾਂ ਕਸਰਤਾਂ ਵਿੱਚ ਦੋ ਜਾਂ ਦੋ ਤੋਂ ਜਿਆਦਾ ਜੋੜਾਂ ਉੱਤੇ ਲੋਡ ਨੂੰ ਵੰਡਣ ਕਰਕੇ ਕਈ ਮਾਸਪੇਸ਼ੀਆਂ ਦੇ ਸਮੂਹਾਂ ਵਿੱਚ ਤਣਾਅ ਨੂੰ ਵੰਡਿਆ ਜਾਂਦਾ ਹੈ. ਇੱਕ ਵਿਸਤ੍ਰਿਤ ਅਵਧੀ ਲਈ ਇਹ ਨਿਰੰਤਰ ਪ੍ਰਗਤੀ ਦਾ ਭਰੋਸਾ ਦਿੰਦਾ ਹੈ. ਇਸਦੇ ਇਲਾਵਾ, Compound ਕਸਰਤਾਂ ਦਾ ਇਸਤੇਮਾਲ ਕੇਵਲ ਇੱਕੋ ਕਿਰਿਆਸ਼ੀਲ ਜੋੜ ਦੀ ਘਿਸਾਈ ਨੂੰ ਵੀ ਘੱਟ ਕਰਦਾ ਹੈ.

Hamstrings Isolation – Kai Greene

ਪਰ ਜਦੋਂ ਤੁਹਾਡਾ ਟੀਚਾ ਕਿਸੇ ਖਾਸ ਮਾਸਪੇਸ਼ੀ ਨੂੰ ਵਿਕਸਤ ਕਰਨਾ ਹੈ, ਤਾਂ ਕੇਵਲ Multi-Joint ਕਸਰਤਾਂ ਦੇ ਅਭਿਆਸ ਦੁਆਰਾ ਇਸਨੂੰ ਪ੍ਰਾਪਤ ਕਰਨਾ ਇਕ ਉਚਿਤ ਵਿਚਾਰ ਨਹੀਂ ਹੈ. ਬਿਹਤਰ Stimulation ਲਈ ਤੁਹਾਨੂੰ Isolation ਕਸਰਤਾਂ ਨਾਲ ਸਿਧੇ ਅਭਿਆਸ ਦੀ ਵੀ ਲੋੜ ਹੁੰਦੀ ਹੈ. ਇਹ ਵਿਸ਼ੇਸ਼ Isolated ਟ੍ਰੇਨਿੰਗ ਇੱਕ ਮਾਸਪੇਸ਼ੀ ਦੇ ਵੱਖ ਵੱਖ ਹਿੱਸਿਆਂ ਤੇ ਕੇਂਦ੍ਰਿਤ ਤਣਾਅ ਪਾਉਂਦੀ ਹੈ ਅਤੇ ਪੂਰੇ ਤਰੀਕੇ ਨਾਲ ਵਿਕਾਸ ਕਰਣ ਵਿਚ ਮਦਦ ਕਰਦੀ ਹੈ.

Hamstrings ਮਾਸਪੇਸ਼ੀਆਂ ਦੇ ਕੁਝ ਅਧਿਐਨਾਂ ਤੋਂ ਪਤਾ ਲਗਦਾ ਹੈ ਕਿ ਮਾਸਪੇਸ਼ੀਆ ਦੇ ਵੱਖ ਵੱਖ ਭਾਗਾਂ ਨੂੰ ਉਤੇਜਿਤ ਕਰਨਾ ਸੰਭਵ ਹੈ (Schoenfeld; McAllister). ਇਹ ਦਰਸਾਉਂਦਾ ਹੈ ਕਿ ਮਾਸਪੇਸ਼ੀਆਂ ਦੀ ਪੂਰਨ ਵਿਕਾਸ ਲਈ Compound ਅਤੇ Isolation ਟ੍ਰੇਨਿੰਗ ਦੇ ਸੁਮੇਲ ਦੀ ਜ਼ਰੂਰਤ ਹੈ.

4. ਜੀ ਜਾਣ ਲਾਕੇ ਟ੍ਰੇਨਿੰਗ ਕਰੋ

Branch Warren puts serious intensity in his workouts

ਸਖ਼ਤ ਮੇਹਨਤ ਹਮੇਸ਼ਾ ਤੁਹਾਡੀ ਸੋਚ ਤੋਂ ਜਿਆਦਾ ਸਖ਼ਤ ਹੁੰਦੀ ਹੈ. ਆਪਣੇ ਆਪ ਨੂੰ ਮਿਹਨਤੀ ਮੰਨਣ ਵਾਲੇ ਲੋਕ ਵੀ ਜਿੰਨਾ ਸੋਚਦੇ ਹਨ ਉੱਨੀ ਸਖ਼ਤ ਟ੍ਰੇਨਿੰਗ ਨਹੀਂ ਕਰ ਰਹੇ ਹੁੰਦੇ. ਇੱਕ ਪ੍ਰਭਾਵੀ ਚੀਜ ਜੋ ਪਾਵਰਿਲਫਿੰਗ ਤੁਹਾਨੂੰ ਸਿਖਾਉਂਦੀ ਹੈ, ਉਹ ਹੈ ਕੜਾ ਅਭਿਆਸ ਕਰਨਾ. ਕਿਸੇ ਭਾਰੀ ਵਜ਼ਨ ਨੂੰ ਚੁੱਕਣ ਲਈ, ਸੰਭਵ ਤੌਰ ਤੇ, ਤੁਹਾਨੂੰ ਪੂਰਾ ਦਮ-ਖ਼ਮ ਲਾਉਣਾ ਪੈਂਦਾ ਹੈ.

ਪਰ ਭਾਰੀ ਵਜ਼ਨ ਦੇ ਨਾਲ ਸਖ਼ਤ ਮਿਹਨਤ ਕਰਨਾ ‘ਅਸਾਨ’ ਹੈ, ਕਿਉਂਕਿ ਜੇਕਰ ਤੁਸੀਂ ਪੂਰਾ ਜ਼ੋਰ ਨਹੀਂ ਲਗਾਉਂਦੇ ਹੋ ਤਾਂ ਵਜ਼ਨ ਹਿਲੇਗਾ ਵੀ ਨਹੀਂ. ਮਾਸਪੇਸ਼ੀਆਂ ਦੀ ਉਸਾਰੀ ਲਈ ਹਲਕੇ ਭਾਰ ਦੇ ਨਾਲ ਕੜੀ ਮਿਹਨਤ ਦੀ ਟ੍ਰੇਨਿੰਗ ਲਈ ਇੱਕ ਅਲੱਗ ਕਿਸਮ ਦੀ ਦਲੇਰੀ ਦੀ ਜ਼ਰੂਰਤ ਹੁੰਦੀ ਹੈ. ਤੁਸੀਂ ਉਦੋਂ ਤੱਕ Reps ਕਰਦੇ ਰਹਿੰਦੇ ਹੋ ਜਦੋਂ ਤੱਕ ਕਿ ਤੁਹਾਡੀਆਂ ਅੱਖਾਂ ਬਾਹਰ ਨਹੀਂ ਆ ਜਾਂਦੀਆਂ. ਜਦੋਂ ਤੁਹਾਡੀਆਂ ਮਾਸਪੇਸ਼ੀਆਂ ਪੀੜਾ ਨਾਲ ਕਰਾਹ ਰਹੀਆਂ ਹੋਣ, ਅਤੇ ਤੁਹਾਡਾ ਦਿਮਾਗ ਬਾਰ ਬਾਰ ਤੁਹਾਨੂੰ ਰੁਕਣ ਲਈ ਕਹਿ ਰਿਹਾ ਹੋਵੇ, ਉਸ ਵੇਲੇ ਵੀ Reps ਕਰਦੇ ਰਹਿਣ ਲਈ ਇੱਕ ਜ਼ਬਰਦਸਤ ਫੋਕਸ ਦੀ ਲੋੜ ਹੁੰਦੀ ਹੈ. ਵੈਸੇ, ਅਸੀਂ ਤੁਹਾਨੂੰ ਹਰ ਰੋਜ਼ ਇਸ ਤਰ੍ਹਾਂ ਦੀ ਜੁਨੂਨੀ ਟ੍ਰੇਨਿੰਗ ਕਰਣ ਦੀ ਸਲਾਹ ਨਹੀਂ ਦੇ ਰਹੇ. ਇਸ ਤਰ੍ਹਾਂ ਦੀ Intensity ਨੂੰ ਵੀ Periodize ਕਰਨਾ ਚਾਹੀਦਾ ਹੈ.

5. ਆਪਣੀ ਸਿਹਤ ਨੂੰ ਪਹਿਲ ਦਿਓ

8X Mr Olympia under the Professional Care

ਤੁਹਾਨੂੰ ਆਪਣੇ ਸਰੀਰ ਦੀ ਚੰਗੀ ਤਰ੍ਹਾਂ ਦੇਖਭਾਲ ਕਰਨੀ ਚਾਹੀਦੀ ਹੈ. ਜਿਵੇਂ ਕਿ ਕਿਹਾ ਜਾਂਦਾ ਹੈ, ਤੁਹਾਡਾ ਸਰੀਰ ਰੱਬ ਦਾ ਘਰ ਹੈ, ਇਸ ਲਈ ਇਸ ਨੂੰ ਚੰਗੀ ਤਰ੍ਹਾਂ ਸੰਭਾਲਣਾ ਚਾਹੀਦਾ ਹੈ. ਜੇ ਤੁਹਾਡਾ ਉਦੇਸ਼ ਸਿਰਫ ਸਰੀਰਕ ਸੁਡੋਲਤਾ ਹੀ ਹੈ, ਤਾਂ ਵੀ ਸਿਹਤ ਨੂੰ ਧਿਆਨ ਵਿੱਚ ਰੱਖਣਾ ਜ਼ਰੂਰੀ ਹੈ ਕਿਉਂਕਿ ਇੱਕ ਗੰਭੀਰ ਬਿਮਾਰੀ ਜਾਂ ਸੱਟ ਤੁਹਾਨੂੰ ਲੰਮੇ ਸਮੇ ਲਈ ਟ੍ਰੇਨਿੰਗ ਤੋਂ ਬਾਹਰ ਕਰ ਸਕਦੀ ਹੈ. ਸਟਰੈਚਿੰਗ ਅਤੇ ਮੋਬਲਿਟੀ ਨੂੰ ਆਪਣੀ ਸਿਖਲਾਈ ਦਾ ਹਿੱਸਾ ਬਣਾਓ. Tissue Adhesions ਅਤੇ ਤਣਾਅ ਤੋਂ ਬਚਣ ਲਈ ਨਿਯਮਤ ਮਾਲਿਸ਼, ਫੋਮ ਰੋਲਿੰਗ ਜਾਂ Soft Tissue ਥੈਰੇਪੀ ਲਵੋ.

ਛੋਟੇ ਮੋਟੇ ਦਰਦ ਅਤੇ ਪੀੜਾ ਦੀ ਅਣਦੇਖੀ ਨਾ ਕਰੋ. ਜਦ ਕੁਝ ਠੀਕ ਨਾ ਹੋਵੇ ਤਦ ਤੁਹਾਡਾ ਸਰੀਰ ਦਰਦਨਾਕ ਸੰਵੇਦਨਾ ਦੁਆਰਾ ਇਸ ਸਨੇਹੇ ਨੂੰ ਰਿਪੋਰਟ ਕਰਦਾ ਹੈ. Painkiller ਦਵਾਈਆਂ ਅਤੇ ਕੰਪਰੇਸ਼ਨ ਪੱਟੀ ਦੁਆਰਾ ਦਰਦ ਨੂੰ ਦਬਾਅ ਕੇ ਟ੍ਰੇਨਿੰਗ ਨਾ ਕਰੋ. ਇਸ ਦੀ ਥਾਂ ਜਿੰਨੀ ਜਲਦੀ ਸੰਭਵ ਹੋ ਸਕੇ ਸਮੱਸਿਆ ਦੀ ਜੜ੍ਹ ਦਾ ਪਤਾ ਕਰਕੇ ਉਸਦਾ ਹੱਲ ਕਰੋ. ਇਸ ਤਰ੍ਹਾਂ ਦੇ ਮੁੱਦਿਆਂ ਦੀ ਹਫਤਿਆਂ ਤੱਕ ਅਣਦੇਖੀ ਕਰਨ ਨਾਲ ਮੁਸ਼ਕਿਲ ਵੱਧ ਜਾਂਦੀ ਹੈ, ਅਤੇ ਫਿਰ ਇਸ ਨੂੰ ਠੀਕ ਕਰਨ ਲਈ ਵਧੇਰੇ ਸਮਾਂ ਲੱਗਦਾ ਹੈ.

ਨਿਯਮਤ ਅੰਤਰਾਲ ਤੇ ਇਕ ਪ੍ਰੋਫੈਸ਼ਨਲ ਮਾਹਿਰ ਦੁਆਰਾ ਆਪਣੀ ਸਰੀਰ ਦੀ ਜਾਂਚ ਕਰਾਓ. ਜੇ ਤੁਸੀਂ ਇਕ ਵਧੀਆ ਕਾਇਆ ਦੇ ਮਾਲਕ ਬਣਨਾ ਚਾਹੁੰਦੇ ਹੋ, ਤਾਂ ਤੁਹਾਨੂੰ ਪ੍ਰੋਫੈਸ਼ਨਲ ਸਹਾਇਤਾ ਲਈ ਹੱਥ ਅੱਗੇ ਵਧਾਉਣ ਦੀ ਜ਼ਰੂਰਤ ਹੁੰਦੀ ਹੀ ਹੈ.

ਸੰਦਰਭ

  • Bartolomei S, Stout JR, et al. Block vs. Weekly Undulating Periodized Resistance Training Programs in Women. J Strength Cond Res. 2015 Oct;29(10):2679-87.
  • Cameron J. Mitchell, Tyler A. Churchward-Venne, Daniel W. D. West, Nicholas A. Burd, Leigh Breen, Steven K. Baker, and Stuart M. Phillips. Resistance exercise load does not determine training-mediated hypertrophic gains in young men. J Appl Physiol (1985). 2012 Jul 1; 113(1): 71–77.
  • McAllister MJ, et al. Muscle activation during various hamstring exercises. J Strength Cond Res. 2014 Jun;28(6):1573-80.
  • Miranda F, Simão R, et al. Effects of linear vs. daily undulatory periodized resistance training on maximal and submaximal strength gains. J Strength Cond Res. 2011 Jul;25(7):1824-30.
  • Prestes J, Frollini AB, et al. Comparison between linear and daily undulating periodized resistance training to increase strength. J Strength Cond Res. 2009 Dec;23(9):2437-42.
  • Rhea MR, Ball SD, et al. A comparison of linear and daily undulating periodized programs with equated volume and intensity for strength. J Strength Cond Res. 2002 May;16(2):250-5.
  • Schoenfeld BJ, et al. Regional Differences in Muscle Activation During Hamstrings Exercise. J Strength Cond Res. 2014 Jun 24.
  • Simão R, Spineti J, et al. Comparison between nonlinear and linear periodized resistance training: hypertrophic and strength effects. J Strength Cond Res. 2012 May;26(5):1389-95.

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।