ਜਨੇਟਿਕ ਸਮਰੱਥਾ: ਮਿਥਕ ਜਾਂ ਸੱਚ?

ਬਹੁਤੇਰੇ ਲੋਕਾਂ ਨੂੰ ਜੈਨੇਟਿਕ ਸਮਰੱਥਾ/ਸੀਮਾ ਦੇ ਵਿਸ਼ੇ ‘ਤੇ ਸਿੱਧੀ ਸਪਸ਼ਟ ਗੱਲ ਚੰਗੀ ਨਹੀਂ ਲੱਗਦੀ. ਕੁਝ ਲੋਕੀ ਇਹ ਮੰਨਦੇ ਹਨ ਕਿ ਓਲੰਪਿਕ ਪੱਧਰ ਦੀ ਪਰਫੌਰਮੰਸ ਜਾਂ ਪ੍ਰੋ-ਬਾਡੀ ਬਿਲਡਰਸ ਦੇ ਸਰੀਰ ਨੂੰ ਕੋਈ ਵੀ ਪ੍ਰਾਪਤ ਕਰ ਸਕਦੇ ਹਨ ਜੇਕਰ ਚੰਗੀ ਟ੍ਰੇਨਿੰਗ, ਪੋਸ਼ਣ, ਸੱਪਲੇਮੈਂਟ ਅਤੇ ਆਰਾਮ ਪ੍ਰਦਾਨ ਕੀਤਾ ਜਾਵੇ. ਦੂਸਰੇ ਪਾਸੇ ਕੁਜ ਤੰਗ-ਸੋਚ ਲੋਗ ਹਨ ਜੋ ਕਿਸੇ ਵੀ ਔਸਤ ਤੋਂ ਉਪਰ ਪਰਫੌਰਮੰਸ ਜਾਂ Muscularity ਪਿੱਛੇ Steroids ਨੂੰ ਹੀ ਕਾਰਣ ਮੰਨਦੇ ਹਨ.

ਜਿਵੇਂ ਕਿ ਮਾਰਕ ਟਵੇਨ ਨੇ ਕਿਹਾ ਸੀ, “ਸੱਚ ਕਲਪਨਾ ਤੋਂ ਵੀ ਜ਼ਿਆਦਾ ਅਜੀਬ ਹੁੰਦਾ ਹੈ“, ਆਓ ਜਨੇਟਿਕ ਸੰਭਾਵਨਾਵਾਂ ਦੇ ਪਿੱਛੇ ਦੇ ਵਿਗਿਆਨਿਕ ਸੱਚ ਦਾ ਪਤਾ ਲਗਾਈਏ. ਦੋ ਚਰਮਾਂ ਵਿਚਕਾਰ ਕਿਤੇ ਨਾ ਕਿਤੇ ਇਕ ਸਥਿਰ ਮੀਡੀਅਮ ਹੁੰਦਾ ਹੈ, ਅਤੇ ਅੱਜ ਅਸੀਂ ਉਸੇ ਦਾ ਪਤਾ ਲਾਵਾਂਗੇ.

ਜੀਨ ਪੂਲ ਵਿਵਿਧਤਾ

ਅਧਿਐਨ ਸਾਨੂੰ ਦੱਸਦੇ ਹਨ ਕਿ ਹਰ ਵਿਅਕਤੀ ਟ੍ਰੇਨਿੰਗ ਲਈ ਇੱਕੋ ਜਿਹੀ ਪ੍ਰਤੀਕਿਰਿਆ ਨਹੀਂ ਦਿੰਦਾ. ਕੁਝ ਲੋਕ (Super Responders) ਹੈਰਾਨੀਜਨਕ ਢੰਗ ਨਾਲ ਤੇਜ਼ ਪ੍ਰਤੀਕਿਰਿਆ ਦੇਣ ਵਾਲੇ ਹੁੰਦੇ ਹਨ, ਉਹ ਸਿਰਫ ਥੋੜੀ ਜਿਹੀ ਟ੍ਰੇਨਿੰਗ ਦੇ ਨਾਲ ਬੇਮਿਸਾਲ ਲਾਭ ਪ੍ਰਾਪਤ ਕਰਦੇ ਹਨ. ਦੂਜੇ ਪਾਸੇ, ਕੁਝ ਲੋਕ (Low/Non Responders) ਐਸੇ ਵੀ ਹਨ ਜੋ ਟ੍ਰੇਨਿੰਗ ਦੇ ਲਿਹਾਜ਼ ਨਾਲ ਹਰ ਚੀਜ਼ ‘ਸਹੀ’ ਹੋਣ ਦੇ ਬਾਵਜੂਦ ਬਹੁਤ ਜਿਆਦਾ ਪ੍ਰਤੀਕਿਰਿਆ ਨਹੀਂ ਦਿੰਦੇ. Bro science ਦੇ ਹਿਸਾਬ ਨਾਲ ਪਹਿਲੀ ਸ਼੍ਰੇਣੀ ਨੂੰ ‘Easy Gainer’ ਦੇ ਤੌਰ ਤੇ ਅਤੇ ਦੂਜੀ ਨੂੰ ‘Hard Gainer’ ਵਜੋਂ ਵਰਣਿਤ ਕੀਤਾ ਗਿਆ ਹੈ; ਅਤੇ ਹਾਂ, ਅਧਿਐਨ ਵੀ ਇਨ੍ਹਾਂ ਦਾਅਵਿਆਂ ਦੀ ਪੁਸ਼ਟੀ ਕਰਦਾ ਹੈ. ਜ਼ਿਆਦਾਤਰ ਲੋਕ ਇਸ ਸਪੈਕਟ੍ਰਮ ਦੇ ਮੱਧ ਵਿਚ ਹੁੰਦੇ ਹਨ.

ਇਹ ਗੱਲ ਧਿਆਨ ਵਿੱਚ ਰੱਖੋ ਕਿ ਅਸੀਂ Drug-ਮੁਕਤ ਵਿਅਕਤੀਆਂ ਬਾਰੇ ਗੱਲ ਕਰ ਰਹੇ ਹਾਂ, ਨਾ ਕਿ Steroids ਜਾਂ ਕਾਰਜਕੁਸ਼ਲਤਾ ਵਧਾਉਣ ਵਾਲੀਆਂ ਦਵਾਈਆਂ ਵਰਗੇ ਪਦਾਰਥਾਂ ਦੀ ਵਰਤੋਂ ਕਰਨ ਵਾਲੇ ਲੋਗਾਂ ਦੀ. ਸਟੀਰੌਇਡ ਦੀ ਵਰਤੋਂ ਕਸਰਤ ਲਈ ਤੁਹਾਡੀ ਪ੍ਰਤੀਕਿਰਿਆ ਨੂੰ ਕਾਫੀ ਜ਼ਿਆਦਾ ਵਧਾਉਂਦੀ ਹੈ. ਅਤੇ Hard Gainer ਪੱਖ ਦੇ ਲੋਕ ਇਹਨਾਂ ‘ਪਦਾਰਥਾਂ ਦੀ ਦੁਰਵਰਤੋਂ ਵੱਧ ਕਰਦੇ ਹਨ ਕਿਉਂਕਿ ਹਾਈ ਟੈਸਟੋਸਟੀਰੋਨ-ਮੇਟੇਬੋਲਾਈਜ਼ਿੰਗ ਵਰਗੇ ਕਾਰਕਾਂ ਕਰਕੇ ਓਹਨਾ ਦੇ ਸ਼ਰੀਰ ਐਨਾਬੋਲਿਕ ਹਾਰਮੋਨਜ਼ ਨੂੰ ਘੱਟ ਪ੍ਰਤੀਕ੍ਰਿਆ ਦਿੰਦੇ ਹਨ. PED’s ਦੀ ਚਰਚਾ ਇਸ ਲੇਖ ਦੇ ਵਿਸ਼ੇ ਤੋਂ ਬਾਹਰ ਹੈ, ਅਸੀਂ ਕਿਸੇ ਹੋਰ ਵੇਲੇ ਇਸ ਵਿਸ਼ੇ ਬਾਰੇ ਗੱਲ ਕਰਾਂਗੇ.

Bouchard et al (7) ਦਾ ਇੱਕ ਅਧਿਐਨ ਸਾਨੂੰ ਇਹ ਦਿਖਾਉਂਦਾ ਹੈ ਕਿ Super-Responders ਨੇ ਬੇਸਲਾਈਨ ਪਰਫੌਰਮੰਸ ਵਿੱਚ 42% ਦਾ ਸੁਧਾਰ ਪ੍ਰਾਪਤ ਕੀਤਾ ਜਦਕਿ Low Responders ਨੇ ਸਿਰਫ 0 ਤੋਂ 8% ਦੇ ਵਿੱਚ ਸੁਧਾਰ ਕੀਤੇ. ਇਕ ਹੋਰ ਅਧਿਐਨ (3) ਨੇ ਦਿਖਾਇਆ ਕਿ 12-ਹਫਤੇ ਦੀ ਤਾਕਤ ਦੀ ਟ੍ਰੇਨਿੰਗ ਦੇ ਬਾਅਦ, Super-Responders ਨੇ 1 ਰੈਪ ਮੈਕਸ ਦੀ ਸ਼ਕਤੀ ਵਿਚ ਲਗਭਗ 250% ਸੁਧਾਰ ਅਤੇ ਮਾਸਪੇਸ਼ੀਆਂ ਦੇ ਆਕਾਰ ਵਿਚ 59% ਲਾਭ ਲਿਆ. ਹਾਲਾਂਕਿ Nonresponders ਦੇ ਨਤੀਜਿਆਂ ਵਿੱਚ 32% ਦੀ ਤਾਕਤ ਦੀ ਕਮੀ ਤੋਂ ਲੈਕੇ 2% ਦੀ ਮਾਂਸਪੇਸ਼ਿਆਂ ਦੀ ਘਾਟ ਸੀ.

ਜੈਨੇਟਿਕ ਕਾਰਕ ਅਤੇ ਟ੍ਰੇਨਿੰਗ ਪ੍ਰਤੀਕਿਰਿਆ

ਕੁਝ ਖਾਸ ਜੈਨੇਟਿਕ ਕਾਰਕ ਹੁੰਦੇ ਹਨ ਜੋ ਇੱਕ Super-Responder ਨੂੰ ਟ੍ਰੇਨਿੰਗ ਦਾ ਇੰਨਾ ਵਧੀਆ response ਦਿੰਦੇ ਹਨ, ਜਦੋਂ ਕਿ ਇੱਕ Low-Responder ਨੂੰ ਬਹੁਤ ਘੱਟ ਨਤੀਜੇ ਮਿਲਦੇ ਹਨ. ਇਹਨਾਂ ਕਾਰਕਾਂ ਦਾ ਗਿਆਨ ਤੁਹਾਨੂੰ ਕੁਝ ਟ੍ਰੇਨਿੰਗ ਵਿਧੀਆਂ ਵਿਚ ਸੁਧਾਰ ਕਰਨ ਅਤੇ ਕੁਝ ਨਵੀਆਂ ਤਕਨੀਕਾਂ ਨੂੰ ਲਾਗੂ ਕਰਨ ਵਿਚ ਮਦਦਗਾਰ ਸਿੱਧ ਹੋਵੇਗਾ ਜੋ ਤੁਹਾਡੇ ਵਿਅਕਤੀਗਤ ਸਰੀਰ ਵਿਗਿਆਨ ਦੇ ਲਈ ਬਿਹਤਰ ਹਨ. ਇਸ ਨਾਲ ਤੁਹਾਡੇ ਸ਼ਰੀਰ ਦੀ ਟ੍ਰੇਨਿੰਗ ਲਈ ਪ੍ਰਤੀਕਿਰਿਆ ਵਧੇਗੀ ਅਤੇ ਚੰਗੀ ਪ੍ਰਗਤੀ ਵੀ ਹੋਵੇਗੀ. ਹੇਠਾਂ ਜੋਨੈਟਿਕ ਕਾਰਕਾਂ ਦੀ ਸੂਚੀ ਦਿੱਤੀ ਗਈ ਹੈ ਜਿਹਨਾਂ ਕਰਕੇ ਟ੍ਰੇਨਿੰਗ ਪ੍ਰਤੀਕਿਰਿਆ ਵਿਚ ਫਰਕ ਪੈਂਦਾ ਹੈ:

 • ਲੇਵਰੇਜ ਲਾਭ

  ਕੁਝ ਵਿਅਕਤੀਆਂ ਦੇ ਅੰਗਾਂ ਦੀ ਬਣਤਰ ਉਹਨਾਂ ਨੂੰ ਕੁਝ ਕੰਮ ਕਰਨ ਵਿਚ ਵਧੀਆ ਲਾਭ ਪ੍ਰਦਾਨ ਕਰਦੀ ਹੈ. ਇਹ ਇੱਕ ਪਤਲੇ ਜਿਹੇ ਵਿਅਕਤੀ ਨੂੰ Deadlift ਤੇ ਭਾਰੀ ਵਜ਼ਨ ਚੁੱਕਣ ਦੀ ਕਾਬਲੀਅਤ ਬਖਸ਼ਦੀ ਹੈ. ਪਾਵਰ-ਲਿਫਟਿੰਗ ਵਿਚ ਐਸੇ ਕਈ ਐਥਲੀਟਾਂ ਦੇ ਵਿਸ਼ਵ ਰਿਕਾਰਡ ਦੇਖੇ ਗਏ ਹਨ, ਜਿੰਨਾਂ ਨੂੰ ਅਨੁਕੂਲ ਅੰਗਾਂ ਦੀ ਲੰਬਾਈ ਅਤੇ ਢਾਂਚੇ ਦੇ ਕਾਰਨ ਕੁੱਝ ਖਾਸ ਲਿਫਟਾਂ ਵਿੱਚ ਲਾਭ ਪ੍ਰਾਪਤ ਹੋਏ.

  Lamar gant
  Lamar Gant ਨੇ ਆਪਣੀਆਂ ਲੰਮੀਆਂ ਬਾਹਵਾਂ ਨਾਲ 56Kg ਵਜ਼ਨ ਤੇ 290 Kg Deadlift ਭਾਰ ਚੁਕਿਆ.
 • Muscle Belly ਦੀ ਲੰਬਾਈ

ਲੰਮੀ ਮਾਸਪੇਸ਼ੀਆਂ ਅਤੇ ਛੋਟੇ Tendons ਵਾਲੇ ਵਿਅਕਤੀ ਨੂੰ ਇੱਕ ਵੱਡੇ Muscle ਕਰਾਸ-ਸੈਕਸ਼ਨਲ ਏਰੀਆ ਦੇ ਕਾਰਨ ਆਕਾਰ ਵਧਾਉਣ ਲਈ ਵੱਧ ਸੰਭਾਵਨਾ ਪ੍ਰਾਪਤ ਹੁੰਦੀ ਹੈ. ਇਹ ਵੱਡੇ ਸਾਈਜ਼ ਦੇ ਨਾਲ-ਨਾਲ ਤਾਕਤ ਦੀ ਸੰਭਾਵਨਾ ਨੂੰ ਵੀ ਵਧਾਉਂਦਾ ਹੈ, ਨਾਲ ਹੀ Moment Arm ਅਤੇ Axis of Rotation ਦੇ ਬਾਇਓਮੈਕੈਨਿਕਲ ਲਾਭ ਵੀ ਮਿਲਦੇ ਹਨ.

sergio oliva arms
3 ਵਾਰ Mr Olympia Sergio Oliva “The Myth” ਆਪਣੀਆਂ ਸ਼ਾਨਦਾਰ ਲੰਮੀਆਂ ਮਾਸਪੇਸ਼ੀਆਂ ਨੂੰ ਦਰਸਾਉਂਦੇ ਹੋਏ.
 • ਐਨਾਬੋਲਿਜ਼ਮ

ਇੱਕ ਆਦਮੀ ਲਈ ਟੈਸਟੋਸਟੀਰੋਨ ਦੀ ਆਮ ਸ਼੍ਰੇਣੀ 280 ਤੋਂ 1100 ng / dL ਹੁੰਦੀ ਹੈ. ਇਹ ਇਕ ਬਹੁਤ ਹੀ ਵਿਆਪਕ ਲੜੀ ਹੈ, ਇਸ ਗੱਲ ਤੇ ਵਿਚਾਰ ਕਰਕੇ ਕਿ ਟੈਸਟੋਸਟੀਰੋਨ ਹਾਰਮੋਨ ਤਾਕਤ ਅਤੇ ਪਰਫੌਰਮੰਸ ਲਈ ਬਹੁਤ ਜ਼ਰੂਰੀ ਹੈ. ਕੁਝ ਲੋਕ ਟੈਸਟੋਸਟੀਰੋਨ ਅਤੇ ਹੋਰ ਐਨਾਬੋਲਿਕ ਹਾਰਮੋਨਾਂ ਦੇ ਉੱਚ ਪੱਧਰਾਂ ਨਾਲ ਪੈਦਾ ਹੁੰਦੇ ਹਨ ਜੋ ਉਹਨਾਂ ਨੂੰ ਦੂਜਿਆਂ ਨਾਲੋਂ ਵੱਧ ਜਨੇਟਿਕ ਫਾਇਦਾ ਦਿੰਦਾ ਹੈ.

ਸਿੱਟਾ

ਅਧਿਐਨ ਦਰਸਾਉਂਦੇ ਹਨ ਕਿ ਸੁਪਰ ਰੇਸਪੋਂਡੇਰ ਅਤੇ ਘੱਟ ਪ੍ਰਤੀਕ੍ਰਿਆਵਾਦੀਆਂ ਦੇ ਪ੍ਰਦਰਸ਼ਨ ਵਿਚ ਵਾਕਈ ਬਹੁਤ ਹੀ ਵਿਆਪਕ ਅੰਤਰ ਹੈ. ਹਾਲਾਂਕਿ ਜ਼ਿਆਦਾਤਰ ਲੋਕ (ਲਗਭਗ 70%) ਇਸਦੇ ਵਿਚਕਾਰ ਪੈਂਦੇ ਹਨ, ਪਰੰਤੂ ਫਿਰ ਭੀ ਜੈਨੇਟਿਕ ਪੂਲ ਵਿੱਚ ਵਿਭਿੰਨਤਾ ਨੂੰ ਛੋਟ ਨਹੀਂ ਦਿੱਤੀ ਜਾ ਸਕਦੀ. ਅੰਕੜੇ ਨਾ ਸਿਰਫ Elite ਪੱਧਰਾਂ ‘ਤੇ ਪਰਫੌਰਮੰਸ ਦੀ ਭਿੰਨਤਾ ਬਾਰੇ ਸਪੱਸ਼ਟੀਕਰਨ ਸੁਝਾਉਂਦੇ ਹਨ ਬਲਕਿ ਇਹ ਇਸ ਬਾਰੇ ਵੀ ਇੱਕ ਵਿਚਾਰ ਪੇਸ਼ ਕਰਦੇ ਹਨ ਕਿ ਕਿੱਦਾਂ ਘੱਟ ਤਜਰਬੇ ਵਾਲੇ ਵਿਅਕਤੀ ਨੂੰ ਕਮਾਲ ਦੇ ਲਾਭ ਪ੍ਰਾਪਤ ਹੋ ਜਾਂਦੇ ਹਨ, ਜਦੋਂ ਕਿ ਅਨੁਭਵੀ ਵਿਅਕਤੀ ਕੇਵਲ ਸਾਧਾਰਨ ਤਰੀਕੇ ਨਾਲ ਅੱਗੇ ਵਧ ਰਹੇ ਹੁੰਦੇ ਹਨ.

ਨੋਟ ਕੀਤੇ ਜਾਣ ਵਾਲੇ ਮਹੱਤਵਪੂਰਨ ਨੁਕਤੇ ਹਨ:

 1. ਜੈਨੇਟਿਕ ਕੰਪੋਨੈਂਟ ਟ੍ਰੇਨਿੰਗ ਪ੍ਰਤੀ ਤੁਹਾਡੀ ਵਿਅਕਤੀਗਤ ਪ੍ਰਤਿਕਿਰਿਆ ਦਾ ਫੈਸਲਾ ਕਰਦਾ ਹੈ.
 2. ਜ਼ਿਆਦਾਤਰ ਲੋਕ Medium Gainers ਹੁੰਦੇ ਹਨ ਭਾਵੇਂ ਉਹ ਆਪਣੇ ਆਪ ਨੂੰ Hard Gainers ਮੰਨਣਾ ਚਾਹੁੰਦੇ ਹੋਣ. ਹਾਲਾਂਕਿ ਅਸਲ ਵਿੱਚ Hard Gainers ਕੁੱਲ ਜਨਸੰਖਿਆ ਦੇ ਸਿਰਫ 15% ਹਨ.
 3. ਕਿਉਂਕਿ ਹਰ ਕੋਈ ਟ੍ਰੇਨਿੰਗ ਦੀ ਸਮਾਨ ਪ੍ਰਤੀਕਿਰਿਆ ਨਹੀਂ ਦਿੰਦਾ, ਤੁਹਾਨੂੰ Ready-Made ਪ੍ਰੋਗਰਾਮਾਂ ‘ਤੇ ਭਰੋਸਾ ਨਹੀਂ ਕਰਨਾ ਚਾਹੀਦਾ ਹੈ. ਇਹ ਤੁਹਾਡੀ ਪ੍ਰਗਤੀ ਦੀ ਕਮੀ ਦਾ ਅਸਲੀ ਕਾਰਨ ਹੋ ਸਕਦਾ ਹੈ.

ਅਗਲੀ ਵਾਰ ਅਸੀਂ ਇਸ ਬਾਰੇ ਵਿਚਾਰ ਸਾਂਝੇ ਕਰਾਂਗੇ ਕਿ ਤੁਸੀਂ ਸਟੀਰੌਇਡਾਂ ਦਾ ਸਹਾਰਾ ਲਏ ਬਗੈਰ ਕਿਵੇਂ ਆਪਣੀ ਜੈਨੇਟਿਕ ਸਮਰੱਥਾ ਨਿਰਧਾਰਤ ਕਰ ਸਕਦੇ ਹੋ ਅਤੇ ਉਸ ਤੱਕ ਕਿਵੇਂ ਪਹੁੰਚ ਸਕਦੇ ਹੋ.

ਸੰਦਰਭ

 1. Mann T.N., Lamberts R.P., Lambert M.I. High and low responders: factors associated with individual variation in response to standardized training. Sports Medicine. 2014. 44: 1113-24.
 2. Taylor, E., Covington, J., Galgani, J., Ravussin, E., Bajpeyi, S., Henagan, T. High vs. Low Responders to Exercise: Role of Epigenetic Modifications in Altering PGC1α Gene Expression and Intramyocellular Lipid Content in Skeletal Muscle. FASEB Journal. 2015. 29, 1: 675.20.
 3. Hubal M, Gordish-Dressman H, Thompson P, et al Variability in Muscle Size and Strength Gain after Unilateral Resistance Training Med Sci Sports Exerc 2005. 37(6): 964-972
 4. Bouchard, C., Blair, S.N., Church, T.S., Earnest, C.P., Hagberg, J.M., Hakkinen, K., Jenkins, N.T., Karavirta, L., Kraus, W.E., Leon, A.S., Rao, D.C., Sarzynski, M.A., Skinner, J.S., Slentz, C.A., Rankinen, T. Adverse Metabolic Response to Regular Exercise: Is It a Rare or Common Occurrence? 2012. PLoS One, 7 (5), e37887.
 5. Timmons, J.A. Variability in training-induced skeletal muscle adaptation. Journal of Applied Physiology. 2011. 110, 3: 846-853.
 6. Hopker, J.G. & Passfield, L. Is it time to re-evaluate the training study? Journal of Science and Cycling, 2014, 3 (3) :1-2.
 7. Bouchard C, An P, Rice T, Skinner J, et al Familial aggregation of VO2max response to exercise training: results from the HERITAGE family study J. Appl. Physiol. 1999. 87(3): 1003-1008.
 8. Kim, J & Lee, J. The relationship of creatine kinase variability with body composition and muscle damage markers following eccentric muscle contractions. J. Exerc Nutrition Biochem. 2015 June; 19(2) : 123-129.
 9. Lortie G, Simoneau J, Hamel P, Boulay M, Landry F, Bouchard C. Responses of maximal aerobic power and capacity to aerobic training Int. J Sports Med. 1984. 5: 232-236.
 10. Nielsen, J.L., Aagaard, P., Bech, Rune D., Nygaard, T., Wernbom, M., Suetta, C., Frandsen, U. Rapid Increases in Myogenic Satellite Cells Expressing Pax-7 with Blood Flow Restricted Low-intensity Resistance Training. Medicine & Science in Sports & Exercise. 2011. 43: 752.

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।