The Strength Legends: ਦਾਰਾ ਸਿੰਘ

DaraSingh-4

Late ਸ਼੍ਰੀ ਦਾਰਾ ਸਿੰਘ ਜੀ ਸਾਡੇ ਦੇਸ਼ ਦੇ ਇਕ ਭੁੱਲੇ ਬੀਤੇ ਕੁਸ਼ਤੀ “Legends” ਵਿਚੋਂ ਇਕ ਹਨ. ਜ਼ਿਆਦਾਤਰ ਲੋਕੀ ਰਾਮਾਨੰਦ ਸਾਗਰ ਦੇ ਸੀਰੀਅਲ ‘ਰਾਮਾਇਣ’ ਵਿਚ ਅਦਾ ਕੀਤੀ ਗਈ ‘ਹਨੂੰਮਾਨ’ ਦੀ ਭੂਮਿਕਾ ਲਈ ਓਹਨਾ ਨੂੰ ਜਾਣਦੇ ਹਨ. 40 ਦੇ ਦਸ਼ਕ ਦੀ ਸ਼ੁਰੂਆਤ ਤੋਂ ਲੈਕੇ 80 ਦੇ ਦਸ਼ਕ ਤਕ ਕੁਸ਼ਤੀ ਦੇ ਖੇਤਰ ਵਿਚ ਜੋ ਉਪਲੱਭਦੀਆਂ ਓਹਨਾ ਨੇ ਹਾਸਿਲ ਕੀਤੀਆਂ, ਉਹ ਜ਼ਿਆਦਾਤਰ ਲੋਕਾਂ ਦੀਆਂ ਯਾਦਾਂ ਵਿਚ ਧੁੰਧਲੀਆਂ ਪੈ ਗਈਆਂ ਹਨ. ਹੁਣ, ਜਦ ‘ਦੰਗਲ’ ਅਤੇ ‘ਸੁਲਤਾਨ’ ਜਿਹੀਆਂ ਫ਼ਿਲਮਾਂ ਦੇ ਆਉਣ ਤੋਂ ਬਾਅਦ ਲੋਕਾਂ ਦੇ ਮਨ ਵਿਚ ਕੁਸ਼ਤੀ ਨੂੰ ਲੈਕੇ ਫਿਰ ਤੋਂ ਉਤਸ਼ਾ ਜਾਗਿਆ ਹੈ ਤਾਂ ਇਹ ਸਮਾਂ ਕੁਸ਼ਤੀ ਦੇ ਪੂਰਵ “World Champion” ਨੂੰ ਯਾਦ ਕਰਨ ਅਤੇ ਸ਼ਰਧਾ ਸੁਮਨ ਅਰਪਤ ਕਰਨ ਲਈ ਬਿਲਕੁਲ ਸਹੀ ਹੈ.

ਕੁਸ਼ਤੀ ਦਾ ਪੂਰਵ-ਹੀਰੋ

ਦਾਰਾ ਸਿੰਘ ਨੇ ਰਵਾਇਤੀ ‘ਅਖਾੜਾ’ ਪਹਿਲਵਾਨ ਦੇ ਰੂਪ ਵਿਚ ਕੁਸ਼ਤੀ ਦੀ ਸ਼ੁਰੂਆਤ ਕੀਤੀ ਸੀ, ਅਤੇ ਓਹਨਾ ਨੂੰ ‘ਦੇਸੀ’ ਸ਼ੈਲੀ ਵਿਚ ਹੀ ਟ੍ਰੇਨਿੰਗ ਪ੍ਰਾਪਤ ਸੀ. ਓਹਨਾ ਕਦੇ ਓਲਿੰਪਿਕ-ਸ਼ੈਲੀ ਦੀ ਕੁਸ਼ਤੀ ਨਹੀਂ ਲੜੀ, ਪਰ ਉਹ ਬ੍ਰਿਟਿਸ਼ ਪ੍ਰੋਫੈਸ਼ਨਲ ਰੇਸਲਿੰਗ (BPW) ਨਾਮ ਦੀ ਕੁਸ਼ਤੀ ਪਰੰਪਰਾ ਦੇ ਚੈਮਪੀਅਨ ਸਨ.

Dara_Singh_vs_King_Kong
ਦਾਰਾ ਸਿੰਘ ਕਿੰਗਕੌਂਗ ਨੂੰ ‘ਮਾਉੰਟੇਡ ਪੰਚ ‘ਜੜਦੇ ਹੋਏ

ਕੁਸ਼ਤੀ ਦੀ ਇਹ ਸ਼ੈਲੀ World Wrestling Entertainment (WWE) ਵਰਗੀ ਹੀ ਸੀ, ਪਰ ਬਿਨਾ ਹੋਛਾਪਣ ਅਤੇ ਘੱਟ ਹਿੰਸਾ ਵਾਲੀ. 6’2″ ਕਦ-ਕਾਠੀ ਅਤੇ 130 Kg ਵਜ਼ਨ ਵਾਲਾ ਭਲਵਾਨ ਦਾਰਾ ਸਿੰਘ BPW ਲਈ ‘John Cena’ ਅਤੇ ‘The Rock’ ਦਾ ਮਿਲਿਆ ਜੁਲਿਆ ਰੂਪ ਸੀ. ਓਹਨਾ ਦੀ ਸ਼ਖ਼ਸੀਅਤ ਅਤੇ ਕਰਿਸ਼ਮਾ ਬੇਜੋੜ ਸੀ. ਭਾਰਤੀਆਂ ਲਈ ਉਹ ਅਤਿਆਚਾਰੀ ਅਤੇ ਅਨਾਧਿਕਾਰੀ ਓਪਨਿਵੇਸ਼ਕ ਰਾਜ ਦੇ ਖਿਲਾਫ ਭਾਰਤੀ ਤਾਕਤ ਦਾ ਪ੍ਰਤੀਕ ਸਨ. 201 Kg ਵਜ਼ਨੀ ਸ਼ਕਤੀਸ਼ਾਲੀ ਆਸਟ੍ਰੇਲੀਅਨ ਪਹਿਲਵਾਨ ਕਿੰਗਕੌਂਗ ਦੇ ਵਿਰੁੱਧ ਕੁਸ਼ਤੀ ਮੁਕਾਬਲੇ ਦੇ ਦੌਰਾਨ ਦਰਸ਼ਕਾਂ ਦੀ ਉੱਤੇਜਣਾ ਵੇਖਣ ਲਾਇਕ ਸੀ. ਜਦ ਦਾਰਾ ਨੇ ਕਿੰਗਕੌਂਗ ਨੂੰ ਸਰ ਉਪਰ ਚੁੱਕ ਕੇ ਰਿੰਗ ਵਿਚੋਂ ਬਾਹਰ ਦੇ ਸੁਟਿਆ ਤਾਂ ਸਾਰਾ ਸਟੇਡੀਅਮ ਲੋਕਾਂ ਦੀ ਸ਼ੋਰ ਨਾਲ ਗੂੰਜ ਉਠਿਆ ਸੀ. ਸਨ 1950 ਤੇ 60 ਦੇ ਦੌਰਾਨ ਉਹਨਾਂ ਦੇ ਪ੍ਰਸ਼ੰਸਕਾਂ ਦੀ ਸੰਖਿਆ ਇੰਨੀ ਜ਼ਿਆਦਾ ਸੀ ਕਿ ਭਾਰਤ ਵਿਚ ਓਹਨਾ ਦਾ ਨਾ ਹੀ ਕੁਸ਼ਤੀ ਦਾ ਮਤਲਬ ਬਣ ਗਿਆ ਸੀ.

ਵਿਸ਼ਵਵਿਆਪੀ ਪ੍ਰਸਿੱਧੀ ਅਤੇ ਮਾਨਤਾ

ਦਾਰਾ ਸਿੰਘ ਨੇ ਕਈ ਏਸ਼ੀਆਈ ਦੇਸ਼ਾਂ ਦਾ ਦੌਰਾ ਕੀਤਾ. ਸਿੰਗਾਪੁਰ ਵਿਚ ਓਹਨਾ ਨੂੰ ‘ਮਲੇਸ਼ੀਆ ਦਾ ਚੈਮਪੀਅਨ’ ਟਾਈਟਲ ਨਾਲ ਨਵਾਜ਼ਿਆ ਗਿਆ. ਉਹ 26 ਸਾਲ ਦੀ ਉਮਰ ਵਿਚ ਹੀ ਨੈਸ਼ਨਲ ਚੈਮਪੀਅਨ ਬਣ ਗਏ, ਅਤੇ ਆਪਣੇ ਕੁਸ਼ਤੀ ਦੇ ਜੌਹਰਾਂ ਨਾਲ ਓਹਨਾ ਨੇ ਪੂਰੇ ਦੇਸ਼ ਵਿਚ ਮਾਨ ਹਾਸਿਲ ਕੀਤਾ. 1959 ਵਿਚ ਉਹ ਪਿਛਲੇ ਚੈਮਪੀਅਨ ਅਰਥਾਤ: ਕਿੰਗਕੌਂਗ, ਜੋਰਜ ਗੋਰਦੀਨਕੋ ਅਤੇ ਜਾਨ ਦੇਸਿਲਵਾ ਨੂੰ ਹਰਾ ਕੇ ਕਾਮਨ-ਵੈਲਥ ਚੈਮਪੀਅਨ ਬਣੇ. ਓਹਨਾ ਦੇ ਕਰਿਅਰ ਦਾ ਵਰਟੈਕਸ 1968 ਵਿਚ ਆਇਆ, ਜਦ ਓਹਨਾ ਨੇ ਮਲਟੀ-ਟਾਈਮ ਚੈਮਪੀਅਨ ਪਹਿਲਵਾਨ ‘ਲੂ ਥੀਸ’ ਨੂੰ ਹਰਾਇਆ ਅਤੇ ‘ਵਿਸ਼ਵ ਚੈਮਪੀਅਨ’ ਬਣੇ. ਆਪਣੇ ਕੁਸ਼ਤੀ ਕਰਿਅਰ ਵਿਚ ਓਹਨਾ ਨੇ ਕਦੇ ਵੀ ਕੋਈ ਮੈਚ ਨਹੀਂ ਹਾਰਿਆ.

dara with trophies

1996 ਵਿਚ ਦਾਰਾ ਦਾ ਨਾਮ ਮਸ਼ਹੂਰ ਰੇਸਲਿੰਗ ਆਬਜ਼ਰਵਰ ਨਊਸਲੈੱਟਰ ਹਾਲ ਆਫ ਫੇਮ ਵਿਚ ਸ਼ਾਮਲ ਕੀਤਾ ਗਿਆ. ਓਹਨਾ ਨੂੰ ‘ਰੁਸਤਮ ਏ ਹਿੰਦ’ ਅਤੇ ‘ਰੁਸਤਮ ਏ ਪੰਜਾਬ’ ਸਹਿਤ ਕਈ ਖਿਤਾਬਾਂ ਅਤੇ ਇਨਾਮਾਂ ਨਾਲ ਵੀ ਸਨਮਾਨਿਤ ਕੀਤਾ ਗਿਆ ਸੀ. 1983 ਵਿਚ ਓਹਨਾ ਨੇ ਦਿੱਲੀ ਵਿਚ ਹੋ ਰਹੇ ਇਕ ਕੁਸ਼ਤੀ ਮੁਕਾਬਲੇ ਤੋਂ ਬਾਦ ਆਪਣੀ ਰਿਟਾਇਰਮੈਂਟ ਦਾ ਐਲਾਨ ਕੀਤਾ. ਦਾਰਾ ਦੇ ਆਖਰੀ ਮੈਚ ਨੂੰ ਦੇਖਣ ਲਈ ਅਤੇ ਅਲਵਿਦਾ ਦੇਣ ਲਈ ਰਾਸ਼ਟਰਪਤੀ ਗਿਆਨੀ ਜ਼ੈਲ ਸਿੰਘ ਅਤੇ ਰਾਜੀਵ ਗਾਂਧੀ ਜਿਹੇ ਮੁਖ ਅਤਿਥੀ ਉਪਸਥਿਤ ਹੋਏ. ਉਹ ਪਹਿਲੇ ਐਸੇ ਖਿਡਾਰੀ ਸਨ ਜਿਹਨਾਂ ਦਾ ਨਾਮ ‘ਰਾਜ ਸਭਾ’ ਲਈ ਪੇਸ਼ ਕੀਤਾ ਗਿਆ, ਅਤੇ 2003 ਤੋਂ 2009 ਤਕ ਓਹਨਾ ਨੇ ਇਕ ਸਰਗਰਮ ਮੇਂਬਰ ਦੇ ਤੋਰ ਤੇ ਕੰਮ ਕੀਤਾ.

ਟ੍ਰੇਨਿੰਗ ਅਤੇ ਸਿਖਲਾਈ

ਦਾਰਾ ‘ਪਹਿਲਵਾਨੀ’ ਜਾਂ ਭਾਰਤੀ ਸ਼ੈਲੀ ਦੀ ਕੁਸ਼ਤੀ, ਜੋ ਕਿ ਮਿੱਟੀ ਤੇ ਲੜੀ ਜਾਂਦੀ ਹੈ, ਵਿਚ ਮਾਹਰ ਸਨ. ਕੁਸ਼ਤੀ ਦੀ ਇਹ ਖਾਸ ਕਲਾ ਮੁਗ਼ਲ ਸਮੇ ਵੇਲੇ ਪ੍ਰਾਚੀਨ ਕਲਾ ‘ਮੱਲ ਯੁੱਧ’ ਅਤੇ ਫਾਰਸੀ ਕਲਾ ‘ਵਰਜ਼ਿਸ਼-ਏ-ਬਸਤਾਨੀ’ ਦੇ ਮੇਲ ਨਾਲ ਰਚੀ ਗਈ ਸੀ. ਬਾਬਰ – ਪਹਿਲਾ ਮੁਗ਼ਲ ਸਮਰਾਟ, ਜੋ ਆਪ ਵੀ ਇਕ ਪਹਿਲਵਾਨ ਸੀ, ਨੂੰ ‘ਪਹਿਲਵਾਨੀ’ ਦੇ ਵਿਕਾਸ ਦਾ ਕਰੈਡਿਟ ਦਿੱਤਾ ਜਾਂਦਾ ਹੈ. ‘ਪਹਿਲਵਾਨੀ’ ਅਤੇ ‘ਕੁਸ਼ਤੀ’ ਸ਼ਬਦ ਫਾਰਸੀ ਸ਼ਬਦ ‘ਪਹਿਲਾਵਾਨੀ’ ਅਤੇ ‘ਕੋਸ਼ਤੀ’ ਵਿਚੋਂ ਨਿਕਲੇ ਹਨ. ਇਸ ਖੇਡ ਦੇ ਖਿਡਾਰੀਆਂ ਨੂੰ ਪਹਿਲਵਾਨ ਕਿਹਾ ਜਾਂਦਾ ਹੈ ਅਤੇ ਸਿਖਾਉਣ ਵਾਲਿਆਂ ਨੂੰ ਉਸਤਾਦ ਕਿਹਾ ਜਾਂਦਾ ਹੈ.DaraSingh poster

ਦਾਰਾ ਸਿੰਘ ਨੇ ਕੁਸ਼ਤੀ ਦਾ ਸਵਾਦ ਆਪਣੇ ਬਚਪਨ ਵਿਚ ਲਿੱਤਾ ਅਤੇ ਉਹ ਸਦਾ ਲਈ ਇਸਦੇ ਮੁਰੀਦ ਹੋ ਗਏ. ਉਹ ਇਕ ਸਾਧਾਰਨ ਪਰਿਵਾਰ ਤੋਂ ਸਨ ਪਰ ਫਿਰ ਭੀ ਕੁਸ਼ਤੀ ਨੂੰ ਲੈਕੇ ਓਹਨਾ ਨੂੰ ਪਰਿਵਾਰ ਦਾ ਸਮਰਥਨ ਪ੍ਰਾਪਤ ਸੀ. ਓਹਨਾ ਨੇ ‘ਜਿਮ’ ਅਤੇ ‘ਮੈਟ ਟ੍ਰੇਨਿੰਗ’ ਵਰਗੀ ਆਧੁਨਿਕ ਸਹੂਲਤਾਂ ਤੋਂ ਬਗੈਰ ਹਮੇਸ਼ਾ ਮਿੱਟੀ ਵਿਚ ਹੀ ਕੁਸ਼ਤੀ ਦੀ ਟ੍ਰੇਨਿੰਗ ਲਿੱਤੀ. ਟ੍ਰੇਨਿੰਗ ਵਿਚ ਰੋਜ਼ਾਨਾ ਦੋ ਬਾਰ ਕਸਰਤ ਦਾ ਅਭਿਆਸ ਸ਼ਾਮਲ ਸੀ, ਜਿਹਦੇ ਵਿਚੋਂ ਇਕ ਸੈਸ਼ਨ Technique ਦੀ ਪ੍ਰੈਕਟਿਸ ਲਈ ਹੁੰਦਾ ਸੀ, ਅਤੇ ਦੂਸਰਾ ਸੈਸ਼ਨ ਜਨਰਲ ਸ਼ਕਤੀ ਅਤੇ ਕੰਡੀਸ਼ਨਿੰਗ (S & C) ਦੇ ਅਭਿਆਸ ਲਈ. ਪ੍ਰਤੀ ਦਿਨ 1200 ਦੰਡ, ਅਤੇ 1200 ਬੈਠਕਾਂ ਦਾ ਅਭਿਆਸ ਇਕ ਆਮ ਜਿਹੀ ਗੱਲ ਸੀ. ਹਰ ਕਸਰਤ ਅਭਿਆਸ ਦੀ ਸਮੇ ਸੀਮਾ 3 ਤੋਂ 4 ਘੰਟੇ ਦੇ ਵਿਚਕਾਰ ਹੁੰਦੀ ਸੀ. ਹਫਤੇ ਵਿਚ ਇਕ ਦਿਨ ਅਰਾਮ ਕਰਨ ਲਈ ਵੀ ਹੁੰਦਾ ਸੀ.

danda-baithak

ਖੁਰਾਕ

ਦਾਰਾ ਸਿੰਘ Off-Season ਦੇ ਦੌਰਾਨ ਆਪਣੇ ਰੁਟੀਨ ਅਤੇ ਆਹਾਰ ਦਾ ਜ਼ਿਕਰ ਕਰਦੇ ਹੋਏ ਆਪਣੀ ਆਤਮਕਥਾ ਵਿਚ ਇਕ ਮਜ਼ੇਦਾਰ ਘਟਨਾ ਬਾਰੇ ਦੱਸਦੇ ਹਨ (6), ਜਦ ਇਕ ਕੁਸ਼ਤੀ ਪ੍ਰਬੰਧਕ ਨੇ ਓਹਨਾ ਅਤੇ ਓਹਨਾ ਦੇ ਸਾਥੀ ਪਹਿਲਵਾਨਾਂ ਨੂੰ ਫਿਲਮ ਵੇਖਣ ਦਾ ਸੱਦਾ ਦਿੱਤਾ. ਦਾਰਾ ਸਿੰਘ ਆਪਣੀ ਟ੍ਰੇਨਿੰਗ ਅਤੇ ਰੁਟੀਨ ਵਿਚ ਬਾਧਾ ਪਾਉਣ ਵਾਲੀ ਚੀਜ਼ਾਂ ਤੋਂ ਹਮੇਸ਼ਾ ਪਰਹੇਜ਼ ਕਰਦੇ ਸੀ, ਇਸ ਲਈ ਓਹਨਾ ਨੇ ਹੇਠ ਦੱਸੇ ਆਪਣੇ ਸੁਪਰ-ਵਿਅਸਤ ਰੁਟੀਨ ਅਤੇ ਪ੍ਰੋਗਰਾਮ ਦਾ ਹਵਾਲਾ ਦੇਕੇ ਫਿਲਮ ਵੇਖਣ ਲਈ ਸਮਾਂ ਕੱਢਣ ਵਿਚ ਅਸਮਰਥਤਾ ਜਾਹਰ ਕੀਤੀ.

ਤੜਕੇ 4 ਤੋਂ 8ਸਵੇਰ ਦੀ ਕਸਰਤ
9 ਵਜੇPost Workout Tonic: ਠੰਡਾਈ
12 ਵਜੇਦੁਪਹਿਰ ਦਾ ਭੋਜਨ
ਦੁਪਹਿਰ 1 ਤੋਂ 3ਆਰਾਮ
ਸ਼ਾਮ 4 ਤੋਂ 8ਸ਼ਾਮ ਦੀ ਕਸਰਤ
9 ਵਜੇਰਾਤ ਦਾ ਭੋਜਨ

DaraSingh muscularityਦਾਰਾ ਸਿੰਘ ਦਾ ਰੋਜ਼ਾਨਾ ਆਹਾਰ ਬਹੁਤ ਹੀ ਸਰਲ ਅਤੇ ਸੀਮਿਤ ਵਿਭਿੰਨਤਾ ਵਾਲਾ ਸੀ, ਅਤੇ ਜਦ ਅਸੀਂ ਓਹਨਾ ਦੇ ਆਹਾਰ ਦੀ ਦੂਜੇ ਨਾਮ-ਚੀਨ ਪਹਿਲਵਾਨਾਂ ਦੇ ਆਹਾਰ ਨਾਲ ਤੁਲਨਾ ਕਰਦੇ ਹਾਂ ਤਾਂ ਇਸਦੀ ਮਾਤਰਾ ਵੀ ਕਾਫੀ ਘੱਟ ਲੱਗਦੀ ਹੈ. ਦਾਰਾ ਸਿੰਘ ਦੀ ਖੁਰਾਕ ਵਿਚ ਰੋਜ਼ਾਨਾ 100 ਗ੍ਰਾਮ ਬਦਾਮ, 100 ਗ੍ਰਾਮ ਮੁਰੱਬਾ/ਮੌਸਮੀ ਫਲ ਅਤੇ 100 ਗ੍ਰਾਮ ਦੇਸੀ ਘਿਉ, 2 ਲਿਟਰ ਦੁੱਧ, ਅੱਧਾ ਕਿਲੋ ਮੀਟ ਜਾਂ 2 ਚਿਕਨ, 10 ਚਾਂਦੀ ਦੇ ਵਰਕ ਅਤੇ 6-8 ਰੋਟੀਆਂ ਹੁੰਦੀਆਂ ਸਨ. ਭੋਜਨ ਸਿਰਫ ਦਿਨ ਵਿਚ ਦੋ ਬਾਰ ਕੀਤਾ ਜਾਂਦਾ ਸੀ, ਦੁਪਹਿਰ ਅਤੇ ਰਾਤ ਵੇਲੇ. ਕਸਰਤ ਕਰਨ ਤੋਂ ਬਾਅਦ ‘ਠੰਡਾਈ’ (ਬਦਾਮ, ਦੇਸੀ ਘਿਉ, ਚੀਨੀ ਅਤੇ ਦੁੱਧ ਤੋਂ ਬਣਿਆ ਟੋਨਿਕ), ਅਤੇ ਫਿਰ ਚਿਕਨ/Lamb ਸੂਪ ਦਾ ਸੇਵਨ ਕੀਤਾ ਜਾਂਦਾ ਸੀ.

ਦਾਰਾ ਸਿੰਘ ਸਰੀਰ ਦੇ ਮੈਟਾਬੋਲਿਜ਼ਮ ਦੇ ਅਧਾਰ ਤੇ ਵਿਅਕਤੀਗਤ ਆਹਾਰ ਦੇ ਸੇਵਨ ਵਿਚ ਵਿਸ਼ਵਾਸ ਰੱਖਦੇ ਸਨ ਅਤੇ ਓਹਨਾ ਦਾ ਮੰਨਣਾ ਸੀ ਕਿ ਭੋਜਨ ਮਨੁੱਖ ਦੇ ਸਰੀਰ ਦੀ ਠੰਡੀ/ਗਰਮ/ਨਿਊਟ੍ਰਲ ਤਾਸੀਰ (ਚੀਨੀ ਚਿਕਿਤਸਾ ਪੱਧਤੀ) ਨੂੰ ਧਿਆਨ ਵਿਚ ਰੱਖ ਕੇ ਲੈਣਾ ਚਾਹੀਦਾ ਹੈ. ਇਸ ਤੋਂ ਇਲਾਵਾ ਉਹ ਹਫਤੇ ਵਿਚ ਇਕ ਦਿਨ ਪੂਰਨ ਜਾਂ ਅੰਸ਼ਕ ਰੂਪ ਵਿਚ ਖੁਰਾਕ ਦਾ ਨਾਗਾ ਕਰਦੇ ਸਨ ਤਾਂਕਿ ਓਹਨਾ ਦੇ ਸਰੀਰ ਦਾ ਮੈਟਾਬੋਲਿਜ਼ਮ ਦੁਰੁਸਤ ਰਹੇ. ਇਕ ਬਾਰ ਓਹਨਾ ਨੂੰ ਇਕ ਬਹੁਤ ਵੱਡੇ ਵਨਸਪਤੀ ਤੇਲ ਦੇ ਬ੍ਰਾਂਡ ਨੇ ਇਕ ਆਕਰਸ਼ਕ ਇਸ਼ਤਿਹਾਰ ਦੀ ਪੇਸ਼ਕਸ਼ ਕੀਤੀ, ਪਰ ਓਹਨਾ ਇਨਕਾਰ ਕਰ ਦਿੱਤਾ ਕਿਉਂਕਿ ਦਾਰਾ ਦਾ ਮੰਨਣਾ ਸੀ ਕਿ ਤੇਲਾਂ ਦੇ ਮੁਕਾਬਲੇ ਦੇਸੀ ਘਿਉ ਸਰੀਰ ਲਈ ਜ਼ਿਆਦਾ ਫਾਇਦੇਮੰਦ ਹੈ.

ਦਾਰਾ ਸਿੰਘ – ਇੱਕ ਭਲੇ ਮਨੁੱਖ

ਇਕ ਵਧੀਆ ਅਥਲੀਟ ਹੋਣ ਦੇ ਨਾਲ ਹੀ ਦਾਰਾ ਸਿੰਘ ਧੀਰਜ ਅਤੇ ਇੱਛਾ-ਸ਼ਕਤੀ ਦੇ ਵੀ ਧਨੀ ਸਨ. ਓਹਨਾ ਨੇ ਆਪਣੇ ਜੀਵਨ ਵਿਚ ਹਾਸਿਲ ਕੀਤੀਆਂ ਮਹਾਨ ਸਫਲਤਾਵਾਂ ਲਈ ਬਹੁਤ ਮੇਹਨਤ ਕੀਤੀ ਸੀ. ਦਾਰਾ ਸਿੰਘ ਹਿੰਮਤੀ, ਪੱਕੇ ਇਰਾਦੇ, ਅਤੇ ਚੰਗੇ ਚਰਿਤਰ ਵਾਲੇ ਮਨੁੱਖ ਸਨ. ਓਹਨਾ ਨੇ ਹਮੇਸ਼ਾ ਧਰਮ ਦਾ ਪਾਲਣ ਕੀਤਾ ਅਤੇ ਸਰਬਸ਼ਕਤੀਮਾਨ ਪ੍ਰਮਾਤਮਾ ਦੀ ਰਜ਼ਾ ਵਿਚ ਚੱਲੇ, ਪਰ ਫਿਰ ਭੀ ਓਹਨਾ ਕਦੇ ਆਪਣੇ ਜੀਵਨ ਨੂੰ ਸਿਰਫ ਉੱਪਰ ਵਾਲੇ ਦੇ ਰਹਿਮੋ ਓ ਕਰਮ ਤੇ ਨਹੀਂ ਛੱਡਿਆ ਅਤੇ ਤਾ-ਉਮਰ ਮਿਹਨਤੀ ਬਣੇ ਰਹੇ.

ਦਾਰਾ ਆਪਣੀ ਖੂਬੀਆਂ ਦੇ ਨਾਲ ਆਪਣੀ ਕਮੀਆਂ ਤੋਂ ਵੀ ਵਾਕਿਫ ਸਨ, ਅਤੇ ਆਪਣੇ-ਆਪ ਨਾਲ ਪੂਰਨ ਨਿਰਪੱਖਤਾ ਨਾਲ ਇਮਾਨਦਾਰ ਸਨ. ਖੁਦ ਨੂੰ ਬਿਹਤਰ ਬਣਾਉਣ ਲਈ ਓਹਨਾ ਨੇ ਸਾਰੀ ਜ਼ਿੰਦਗੀ ਜੀ ਤੋੜ ਮੇਹਨਤ ਕੀਤੀ. ਆਪਣੇ ਜੀਵਨ ਦੇ ਸ਼ੁਰੂਆਤੀ ਦੌਰ ਵਿਚ ਓਹਨਾ ਨੂੰ ਇਸ ਗੱਲ ਦਾ ਬਹੁਤ ਮਲਾਲ ਸੀ ਕਿ ਗੁਰਮੁਖੀ ਲਿਪੀ ਤੋਂ ਇਲਾਵਾ ਉਹ ਹੋਰ ਕੁਝ ਵੀ ਪੜ੍ਹਨ ਦੇ ਕਾਬਿਲ ਨਹੀਂ ਸਨ, ਸੋ ਇਸ ਕਮੀ ਨੂੰ ਦੂਰ ਕਰਨ ਲਈ ਓਹਨਾ ਨੇ ਆਪ ਹੀ ਅੰਗਰੇਜ਼ੀ ਸਿੱਖਣ ਦਾ ਅਭਿਆਸ ਸ਼ੁਰੂ ਕਰ ਦਿੱਤਾ. ਹਾਲਾਂਕਿ ਇਸ ਗੱਲ ਲਈ ਓਹਨਾ ਦੇ ਉਸਤਾਦ ਅਤੇ ਸਾਥੀ ਪਹਿਲਵਾਨ ਓਹਨਾ ਦਾ ਮਖੌਲ ਉਡਾਉਂਦੇ ਰਹੇ ਪਰ ਓਹਨਾ ਨੇ ਅੰਗਰੇਜ਼ੀ ਸਿੱਖ ਕੇ ਹੀ ਦਮ ਲਿਆ. ਰਾਜ ਸਭਾ ਵਿਚ ਸੰਸਦ ਸਦੱਸ ਹੋਣ ਦੇ ਨਾਤੇ ਇਕ ਬਾਰ ਓਹਨਾ ਨੇ ਮੁੱਦਾ ਚੁੱਕਿਆ ਅਤੇ ਪ੍ਰਸ਼ਨ ਕੀਤਾ ਕਿ, “ਘੱਟ ਪੜ੍ਹਿਆ ਲਿਖਿਆ ਹੋਣ ਕਰਕੇ ਮੈਂ ਵਿਦਿਆ ਦੇ ਸਹੀ ਮੁੱਲ ਨੂੰ ਜਾਣਦਾ ਹਾਂ. ਕੀ ਇਹ ਸ਼ਰਮ ਦੀ ਗੱਲ ਨਹੀਂ ਹੈ ਕੇ ਆਜ਼ਾਦੀ ਦੇ 61 ਸਾਲ ਪੂਰੇ ਹੋਣ ਤੋਂ ਬਾਅਦ ਵੀ ਸਾਡੇ ਕੋਲ 100% ਸਾਖਰਤਾ ਨਹੀਂ ਹੈ?” ਅੱਜ ਤਕ ਓਹਨਾ ਦੇ ਇਸ ਪ੍ਰਸ਼ਨ ਦਾ ਸਹੀ ਉੱਤਰ ਕਿਸੇ ਰਾਜਨੇਤਾ ਨੇ ਨਹੀਂ ਦਿੱਤਾ.Dara Singh as MP

ਅਸੀਂ ਲੋਕ ਜੋ ਆਪਣੇ ਉਦਾਰਵਾਦੀ ਅਤੇ ਪ੍ਰਗਤੀਸ਼ੀਲ ਹੋਣ ਤੇ ਬਹੁਤ ਗਰਵ ਕਰਦੇ ਹਾਂ, ਕਦੇ-ਕਦੇ ਆਪਣੇ ਆਪ ਨੂੰ ਸ਼ਾਬਾਸ਼ੀ ਦੇਣ ਵਿਚ ਬਹੁਤ ਕਾਹਲੀ ਕਰ ਜਾਂਦੇ ਹਾਂ: ਅਸੀਂ ਖੁਦ ਨੂੰ ਪ੍ਰਾਪਤ ਸੁਵਿਧਾਵਾਂ ਅਤੇ ਅਨੁਕੂਲ ਹਾਲਾਤਾਂ ਨੂੰ ਨਜ਼ਰਅੰਦਾਜ਼ ਕਰ ਦਿੰਦੇ ਹਾਂ ਜੋ ਕਿ ਸਾਡੇ ਗੁਣਾਂ ਨੂੰ ਵਿਕਸਿਤ ਕਰਨ ਵਿਚ ਸਹਾਈ ਹਨ; ਅਤੇ ਅਸੀਂ ਓਹਨਾ ਲੋਕਾਂ ਦੇ ਜਤਨਾਂ ਨੂੰ ਘੱਟ ਕਰਕੇ ਮੰਨਦੇ ਹਾਂ ਜੋ ਕਿ ਇਕ ਪ੍ਰਤੀਬੰਧਿਤ ਅਤੇ ਰੂੜ੍ਹੀਵਾਦੀ ਮਾਹੌਲ ਵਿਚ ਜੰਮੇ-ਪਲੇ, ਅਤੇ ਜਿਹਨਾਂ ਨੇ ਆਪਣੀਆਂ ਗ਼ਲਤੀਆਂ ਤੋਂ ਸਿੱਖ ਕੇ ਜੀਵਨ ਦੇ ਸਹੀ ਮੁੱਲ ਅਤੇ ‘ਸਮਾਨਤਾ’ ਤੇ ‘ਸਮੀਕਰਣ ਦੀ ਆਜ਼ਾਦੀ’ ਵਰਗੀ ਧਾਰਨਾਵਾਂ ਦੇ ਅਸਲੀ ਅਰਥ ਨੂੰ ਸਮਝਿਆ. ਦਾਰਾ ਸਿੰਘ ਦੀ ਕਹਾਣੀ ਇਕ ਐਸੇ ਮਲਟੀ-ਅਯਾਮੀ ਸ਼ਖ਼ਸੀਅਤ ਵਾਲੇ ਵਿਅਕਤੀ ਦੀ ਹੈ ਜੋ ਕਿ ਅੰਤਰਰਾਸ਼ਟਰੀ ਸ਼ੋਹਰਤ ਪ੍ਰਾਪਤ ਕਰਨ ਵਾਲੇ ਇਕ ਪਹਿਲਵਾਨ ਦੀ ਕਹਾਣੀ ਨਾਲੋਂ ਕਿਤੇ ਵੱਧ ਰੋਚਕ ਅਤੇ ਪ੍ਰੇਰਨਾਦਾਇਕ ਹੈ (3).

Autobiography of Dara Singh

ਦਾਰਾ ਸਿੰਘ ਦੀ ਆਤਮਕਥਾ ਹਿੰਦੀ ਵਿਚ ਇਥੇ ਮੁਫ਼ਤ ਉਪਲੱਭਦ ਹੈ. ਓਹਨਾ ਦੀ ਕਹਾਣੀ ਨੂੰ ਪੜ੍ਹਨਾ ਅਤੇ ਓਹਨਾ ਦੇ ਜੀਵਨ ਦੇ ਅਨੁਭਵਾਂ ਨੂੰ ਓਹਨਾ ਦੇ ਹੀ ਸ਼ਬਦਾਂ ਵਿਚ ਜਾਨਣਾ ਹੀ ਇਸ ਵਿਸ਼ਾਲ ਸ਼ਖ਼ਸੀਅਤ ਨੂੰ ਇਕ ਸੱਚੀ ਸ਼ਰਧਾਂਜਲੀ ਹੋਵੇਗੀ.

ਸਰੋਤ

  1. Story of Dara Singh-the original king of the dangal. Vir Sanghvi, Hindustan Times.
  2. The Original ‘Mard’. Avijit Ghosh, The Times Of India.
  3. Dara Singh-The Champion of the World. Above The Line, Jai Arjun Singh.
  4. Remembering Dara Singh. India Today.
  5. Deedara aka Dara Singh. Seema Sonik Alimchand, Westland Books.
  6. Meri Aatamkatha by Dara Singh.
  7. dara-singh.com. The official website of Dara Singh.

 

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।