ਤੁਰੰਤ Body Fat ਤੋਂ ਮੁਕਤੀ

sprints

ਤੁਰੰਤ Fat Loss ਕਰਨ ਦਾ ਤਰੀਕਾ

Dieting ਅਤੇ Fat Loss ਇਕ ਦੋਧਾਰੀ ਤਲਵਾਰ ਹੈ. ਇਕ ਪਾਸੇ ਤੁਸੀਂ ਆਪਣੇ ਸਰੀਰ ਵਿਚ ਜਮਾ ਵਾਧੂ ਚਰਬੀ ਤੋਂ ਮੁਕਤੀ ਪਾ ਸਕਦੇ ਹੋ, ਜਿਹਦੇ ਨਾਲ ਨਾ ਸਿਰਫ ਤੁਸੀਂ ਮੋਟੇ ਦਿੱਸਦੇ ਹੋ ਬਲਕਿ ਤੁਹਾਡੇ ਦਿਲ ਸੰਬੰਧੀ ਖ਼ਤਰੇ ਅਤੇ ਸਿਹਤ ਸੰਬੰਧੀ ਜਟਿਲਤਾਵਾਂ ਵੀ ਵਧਦੀਆਂ ਹਨ. ਪਰ ਦੂਜੇ ਪਾਸੇ ਜੇ ਤੁਸੀਂ ਸਾਵਧਾਨ ਨਹੀਂ ਰਹਿੰਦੇ, ਤਾਂ ਤੁਸੀਂ ਜ਼ਿਆਦਾ Fat Loss ਕਰਨ ਦੇ ਚੱਕਰ ਵਿਚ ਆਪਣੀਆਂ ਮਾਂਸਪੇਸ਼ਿਆਂ, ਹੱਡੀਆਂ, ਅਤੇ Performance ਨੂੰ ਕਮਜ਼ੋਰ ਕਰਨ ਦਾ ਜੋਖ਼ਮ ਵੀ ਚੁੱਕਦੇ ਹੋ. ਜਿਹੜੇ ਲੋਕਾਂ ਨੂੰ ਮੋਟਾਪੇ ਕਰਕੇ ਸਵਾਸਥ-ਸੰਬੰਧੀ ਦਿੱਕਤਾਂ ਹਨ ਉਹਨਾਂ ਲਈ ਤੁਰੰਤ Fat Loss ਕਰਨ ਤੋਂ ਅਲਾਵਾ ਕੋਈ ਰਸਤਾ ਨਹੀਂ ਹੁੰਦਾ, ਪਰ “ਸਵਸਥ” ਵਿਅਕਤੀਆਂ ਨੂੰ ਸਥਾਈ Long-Term ਨਤੀਜਿਆਂ ਲਈ ਇਕ ਯੋਜਨਾਬੱਧ ਤਰੀਕੇ ਨਾਲ ਫੈਟ ਲੋਸ ਕਰਨਾ ਚਾਹੀਦਾ ਹੈ.

ਪਰ ਜ਼ਿਆਦਾਤਰ ਲੋਕੀ Long-Term Progress ਲਈ ਇਕ ਤਰਕਸ਼ੀਲ ਅਤੇ ਸੰਤੁਲਿਤ ਮਾਨਸਿਕਤਾ ਨਹੀਂ ਰਖਦੇ. ਓਹਨਾ ਨੂੰ ਬਸ ਓਸੇ ਵੇਲੇ ਨਤੀਜੇ ਹਾਸਿਲ ਕਰਨ ਦੀ ਕਾਹਲ ਹੁੰਦੀ ਹੈ. ਇਹੋ ਜਿਹੇ ਕਾਹਲੇ ਲੋਕਾਂ ਲਈ ਜਿਹਨਾਂ ਨੂੰ ਤੁਰੰਤ ਸੰਤੁਸ਼ਟੀ ਦੀ ਭਾਲ ਹੈ, ਇਸ ਲੇਖ ਦੇ ਦ੍ਵਾਰਾ ਇਕ ਉਚਿਤ ਹੱਲ ਪੇਸ਼ ਕੀਤਾ ਜਾ ਰਿਹਾ ਹੈ.

Fat Loss Mechanism ਦਾ ਸੰਖੇਪ ਵੇਰਵਾ

ਜਦ ਵੀ ਤੁਸੀਂ ਭੋਜਨ ਛੱਕਦੇ ਹੋ, ਤਾਂ ਕੈਲੋਰੀ ਅਤੇ ਊਰਜਾ ਸੰਬੰਧੀ ਹੇਠ ਲਿਖੀਆਂ ਸਰੀਰਕ ਪ੍ਰਤੀਕਿਰਿਆਵਾਂ ਹੁੰਦੀਆਂ ਹਨ.

  • ਤੁਹਾਡੇ ਦੁਆਰਾ ਖਾਦੇ ਗਏ ਭੋਜਨ ਨਾਲ ਸਰੀਰ ਨੂੰ ਕੈਲੋਰੀ ਦੇ ਰੂਪ ਵਿਚ ਊਰਜਾ ਮਿਲਦੀ ਹੈ, ਜਿਸਦੀ ਵਰਤੋਂ ਸ਼ਰੀਰ – ਟਿਸ਼ੂ, ਹਾਰਮੋਨ ਨਿਰਮਾਣ, ਅਤੇ Protein Synthesis ਵਰਗੀਆਂ ਜ਼ਰੂਰੀ Metabolic Activities ਨੂੰ ਮੁਕੰਮਲ ਕਰਨ ਲਈ ਕਰਦਾ ਹੈ. ਤਕਨੀਕੀ ਤੌਰ ਤੇ, ਤੁਹਾਡਾ ਸਰੀਰ Peptides ਦੇ ਰੂਪ ਵਿਚ ਪ੍ਰੋਟੀਨ ਦੇ substrates ਦਾ ਉਪਯੋਗ Peptide Hormones , ਜਿਵੇਂ ਕਿ IGF-1, ਇਨਸੁਲਿਨ, ਅਤੇ Growth Hormone ਨੂੰ ਤਿਆਰ ਕਰਨ ਲਈ ਕਰਦਾ ਹੈ. Cholesterol ਵਿਉਤਪੰਨ ਹਾਰਮੋਨਜ਼, ਜਿਵੇਂ ਕਿ ਟੈਸਟੋਸਟੀਰੋਨ, ਏਸਟਰੋਜਨ, DHEA, ਕੌਰਟੀਸੋਲ ਆਦਿ ਖੁਰਾਕ ਦੁਆਰਾ ਲਿੱਤੀ ਗਈ ਵਸਾ(Fat) ਵਿਚ ਮੌਜੂਦ Fatty Acids ਤੋਂ ਤਿਆਰ ਹੁੰਦੇ ਹਨ.
  • ਇਸਦੇ ਨਾਲ, ਤੁਹਾਡਾ ਸ਼ਰੀਰ ਭੋਜਨ ਤੋਂ ਮਿਲਣ ਵਾਲੀ ਕੈਲੋਰੀਜ਼ ਨੂੰ ਊਰਜਾ ਦੇ ਰੂਪ ਵਿਚ ਖਰਚ ਕਰਦਾ ਹੈ ਤਾਂਕਿ ਸ਼ਰੀਰ ਦੇ ਤਾਪਮਾਨ ਅਤੇ Homeostasis ਨੂੰ ਕਾਇਮ ਰੱਖ ਸਕੇ ਅਤੇ ਇਹ ਤੁਹਾਡੀਆਂ ਸਰੀਰਕ ਗਤੀਵਿਧੀਆਂ ਨੂੰ ਕਿਰਿਆਸ਼ੀਲ ਰੱਖਣ ਲਈ ਵੀ ਉਪਲਬਧ ਊਰਜਾ ਦੀ ਵਰਤੋਂ ਕਰਦਾ ਹੈ.
  • ਬਚੀ ਹੋਈ ਊਰਜਾ ਜੋ ਸ਼ਰੀਰ ਦੀਆਂ ਮੌਜੂਦਾ ਜ਼ਰੂਰਤਾਂ ਲਈ ਲੋੜੀਂਦੀ ਨਹੀਂ ਹੁੰਦੀ ਉਹ ਲੀਵਰ ਤੇ ਮਾਂਸਪੇਸ਼ਿਆਂ ਵਿਚ Glycogen ਦੇ ਰੂਪ ਵਿਚ ਜਮਾ ਹੋ ਜਾਂਦੀ ਹੈ. ਉਸਤੋਂ ਬਾਅਦ ਵੀ ਜੋ ਵਾਧੂ ਊਰਜਾ ਹੁੰਦੀ ਹੈ ਉਹ ਤੁਹਾਡੀ ਵਸਾ ਕੋਸ਼ਿਕਾਵਾਂ (Fat Cells) ਵਿਚ ਜਮਾਂ ਹੋ ਜਾਂਦੀ ਹੈ, ਜਿਹਨਾਂ ਦੀ ਊਰਜਾ ਭੰਡਾਰਣ (Fat Storage) ਦੀ ਅਸੀਮਤ ਸਮਰੱਥਾ ਹੁੰਦੀ ਹੈ.

ਉੱਪਰ ਕੀਤੀ ਚਰਚਾ ਵਿਚ ਆਪਾਂ ਵੇਖਿਆ ਕਿ ਉਚਿਤ ਮੈਟਾਬੋਲਿਜ਼ਮ ਲਈ ਪ੍ਰੋਟੀਨ ਅਤੇ ਵਸਾ ਦੇ ਖਾਸ ਰੋਲੇ ਹਨ. ਸਾਨੂੰ ਜ਼ਿੰਦਾ ਰਹਿਣ ਲਈ ਇਹਨਾਂ ਪੋਸ਼ਾਕ ਤੱਤਾਂ ਦੀ ਇਕ ਘੱਟੋ ਘੱਟ ਮਾਤਰਾ ਨਿਰਧਾਰਿਤ ਕਰਨ ਦੀ ਲੋੜ ਹੁੰਦੀ ਹੈ.

ਇਸਤੋਂ ਅਲਾਵਾ, ਸਾਡੇ ਭੋਜਨ ਵਿਚ ਕੈਲੋਰੀਜ਼ ਦਾ ਇਕ ਹੋਰ ਮਹੱਤਵਪੂਰਨ ਸਰੋਤ ਹੈ – Carbohydrates. ਆਓ, ਇਹਨਾਂ ਬਾਰੇ ਵੀ ਥੋੜੀ ਜਾਣਕਾਰੀ ਹਾਸਿਲ ਕਰੀਏ.

Carbohydrates ਅਤੇ Fat Loss

ਕਾਰਬਸ (Carbohydrates) Energetics ਹੁੰਦੇ ਹਨ, ਭੋਜਨ ਵਿਚ ਇਹਨਾਂ ਦੀ ਭੂਮਿਕਾ ਸਿਰਫ ਊਰਜਾ ਦੇ ਸਰੋਤ ਦੇ ਰੂਪ ਵਿਚ ਹੁੰਦੀ ਹੈ. ਕਾਰਬਸ, ਪ੍ਰੋਟੀਨਜ਼ ਅਤੇ ਵਸਾ ਵਾਂਗੂ Synthesizers ਨਹੀਂ ਹਨ; ਬਲਕਿ ਉਹ ਮੈਟਾਬੋਲਿਕ ਗਤੀਵਿਧੀਆਂ ਲਈ ਲੋੜੀਂਦੀ ਊਰਜਾ ਦੀ ਪੂਰਤੀ ਕਰਦੇ ਹਨ. ਵਾਧੂ ਕਾਰਬਸ ਵੀ ਸਰੀਰ ਵਿਚ Glycogen ਜਾਂ ਚਰਬੀ ਦੇ ਰੂਪ ਵਿਚ ਜਮਾ ਹੋ ਜਾਂਦੇ ਹਨ. ਕਾਰਬਸ ਅਤੇ Fat Gain ਦੇ ਰਿਸ਼ਤੇ ਨੂੰ ਬੇਹਤਰ ਢੰਗ ਨਾਲ ਸਮਝਣ ਲਈ ਇਸ ਲੇਖ ਨੂੰ ਜ਼ਰੂਰ ਪੜ੍ਹੋ. ਤੁਹਾਡੇ ਸ਼ਰੀਰ ਨੂੰ ਆਪਣੇ ਮੈਟਾਬੋਲਿਕ ਰੇਟ ਅਤੇ ਸਰੀਰਿਕ ਕਿਰਿਆਵਾਂ ਦਵਾਰਾ ਬਦਲੇ ਜਾਨ ਵਾਲੀ ਊਰਜਾ ਲਈ ਸੀਮਿਤ ਮਾਤਰਾ ਵਿਚ ਹੀ ਕਾਰਬਸ ਦੀ ਲੋੜ ਹੁੰਦੀ ਹੈ. ਇਸਦਾ ਮਤਲਬ ਇਹ ਵੀ ਹੈ ਕੇ ਤੁਹਾਡੇ ਦੁਆਰਾ ਖਰੀਦੇ ਗਏ Dunkin Donuts ਦੇ 4+2 ਪੈਕ ਦੀ ਲੋੜ ਤੁਹਾਡੇ ਸਰੀਰ ਨੂੰ ਘੱਟ ਅਤੇ ਜੀਭ ਨੂੰ ਜ਼ਿਆਦਾ ਹੁੰਦੀ ਹੈ.

dunkin donuts

ਇਹ ਵੀ ਯਾਦ ਰੱਖਣਾ ਜ਼ਰੂਰੀ ਹੈ ਕਿ ਤੁਹਾਡੀ ਮਾਂਸਪੇਸ਼ਿਆਂ ਅਤੇ ਲੀਵਰ ਵਿਚ ਕਾਰਬਸ ਜਮਾਂ ਕਰਨ ਦੀ capacity ਲਗਭਗ ਨਿਸਚਿਤ ਹੈ, ਅਤੇ ਜੇ ਤੁਸੀਂ ਬਾਕਾਇਦਾ ਨੇਮ ਨਾਲ ਕਸਰਤ ਦਾ ਅਭਿਆਸ ਨਹੀਂ ਕਰਦੇ ਤਾਂ ਤੁਸੀਂ ਆਪਣੇ ਸਰੀਰ ਦੇ Glycogen ਭੰਡਾਰ ਦੀ ਜ਼ਿਆਦਾ ਖਪਤ ਨਹੀਂ ਕਰਦੇ, ਜੋ ਕਿ ਕਾਰਬਸ ਦੁਆਰਾ Energy Replacement ਲਈ ਜ਼ਰੂਰੀ ਹੈ. ਹਾਲਾਂਕਿ ਤੁਹਾਡੀ ਮਾਂਸਪੇਸ਼ਿਆਂ ਦੀ glycogen ਜਮਾਂ ਕਾਰਨ ਦੀ ਛਮਤਾ Weight Training ਨਾਲ ਵਧਦੀ ਹੈ, ਪਰ ਇਹੋ ਜਿਹੇ ਬਦਲਾਅ ਸਮੇ ਨਾਲ ਹੋਲੀ-ਹੋਲੀ ਹੁੰਦੇ ਹਨ, ਰਾਤੋਂ ਰਾਤ ਨਹੀਂ.

ਇਹ ਵੀ ਧਿਆਨ ਰਹੇ ਕਿ ਜਦ ਤੁਸੀਂ ਕਾਰਬਸ ਲੈਂਦੇ ਹੋ ਤਾਂ ਸਰੀਰ ਵਿਚ insulin ਦੀ ਕਾਰਵਾਈ ਸ਼ੁਰੂ ਹੋ ਜਾਂਦੀ ਹੈ. ਇਨਸੁਲਿਨ ਇਕ ਸਟੋਰੇਜ ਹਾਰਮੋਨ ਹੈ ਜੋ ਕਿ ਤੁਹਾਡੇ ਸ਼ਰੀਰ ਨੂੰ ਊਰਜਾ ਸਟੋਰੇਜ Mode ਵਿਚ ਰੱਖਦਾ ਹੈ. ਜਦ ਤੁਹਾਡਾ ਸ਼ਰੀਰ ਊਰਜਾ ਜਮਾਂ ਕਰ ਰਿਹਾ ਹੁੰਦਾ ਹੈ ਤਾਂ ਉਸ ਵੇਲੇ ਉਹ ਪਹਿਲਾਂ ਤੋਂ ਜਮਾਂ ਚਰਬੀ ਨੂੰ ਖਰਚ ਨਹੀਂ ਕਰ ਸਕਦਾ. ਇਸ ਲਈ ਖਾਂਦੇ ਗਏ ਕਾਰਬਸ ਅਕਸਰ Fat Burning ਪ੍ਰਕਿਰਿਆ ਵਿਚ ਬਾਧਾ ਪਾਉਂਦੇ ਹਨ, ਚਾਹੇ ਤੁਸੀਂ ਓਹਨਾ ਦਾ ਘੱਟ ਮਾਤਰਾ ਵਿਚ ਹੀ ਸੇਵਨ ਕਿਓਂ ਨਾ ਕਰ ਰਹੇ ਹੋਵੋਂ.

Fat Loss Numbers ਦੁਆਰਾ

Lord_Kelvin_photographਲਾਰਡ ਕੈਲਵਿਨ ਨੇ PLA, Vol. 1 ‘Electric Units of Measurement’ ਵਿਚ ਹਵਾਲਾ ਦਿੱਤਾ ਕਿ, “ਜਦ ਤੁਸੀਂ ਆਪਣੀ ਕਹੀ ਗੱਲ ਨੂੰ ਨਾਪ ਸਕਦੇ ਹੋ, ਅਤੇ ਨੰਬਰ ਵਿਚ ਪ੍ਰਗਟਾ ਸਕਦੇ ਹੋ ਤਾਂ ਤੁਹਾਨੂੰ ਆਪਣੀ ਕਹੀ ਗੱਲ ਬਾਰੇ ਕੁਝ ਜਾਣਕਾਰੀ ਹੈ; ਪਰ ਜੇ ਤੁਸੀਂ ਆਪਣੀ ਗੱਲ ਨੂੰ ਨਾਪ ਨਹੀਂ ਸਕਦੇ ਅਤੇ ਨੰਬਰ ਵਿਚ ਨਹੀਂ ਪ੍ਰਗਟਾ ਸਕਦੇ ਤਾਂ ਤੁਹਾਡਾ ਗਿਆਨ ਮਾਮੂਲੀ ਅਤੇ ਅਸੰਤੋਸ਼ਜਨਕ ਹੈ”.

ਸ਼ੁਕਰ ਹੈ ਕਿ ਤੁਹਾਡੇ Fat Loss Plan ਨੂੰ ਸਰਲ ਤੇ ਸਪਸ਼ਟ ਨੰਬਰਾਂ ਵਿਚ ਦਿਖਾਇਆ ਜਾ ਸਕਦਾ ਹੈ. ਪਰ ਤੁਹਾਨੂੰ ਆਪਣੇ ਆਪ ਲਈ ਇਹਨਾਂ ਨੰਬਰਾਂ ਦੀ ਗਿਣਤੀ ਕਰਨ ਲਈ ਕੁਝ ਮੇਹਨਤ ਕਰਨੀ ਪਵੇਗੀ. ਤੁਸੀਂ ਇਸ ਕੰਮ ਵਿਚ Fitness Pal App ਦੀ ਮਦਦ ਲੈ ਸਕਦੇ ਹੋ. ਨੀਚੇ ਤੁਹਾਡੇ ਲਈ ਇਕ ‘ਤੁਰੰਤ Fat Loss’ plan ਦਾ blueprint design ਪੇਸ਼ ਕੀਤਾ ਜਾ ਰਿਹਾ ਹੈ. ਜਿਵੇਂ ਕਿ Fat Loss Pyramid ਲੇਖ ਵਿਚ ਚਰਚਾ ਕੀਤੀ ਗਈ ਸੀ ਕਿ Fat Loss ਦਾ ਅਧਾਰ ਕੈਲੋਰੀ ਦਾ ਘਾਟਾ ਹੁੰਦਾ ਹੈ, ਇਥੇ ਵੀ ਤੁਹਾਡੇ Energetic ਅਤੇ Synthesizer ਪੋਸ਼ਕ ਤੱਤਾਂ ਦੀ ਘੱਟੋ ਘੱਟ ਮਾਤਰਾ ਦੀ ਗਿਣਤੀ ਕਰਕੇ ਜ਼ਰੂਰੀ ਕੈਲੋਰੀ-ਘਾਟਾ ਪ੍ਰਾਪਤ ਕੀਤਾ ਜਾਵੇਗਾ. ਅਸੀਂ ਤੁਹਾਨੂੰ ਕੋਈ fix ਭੋਜਨ ਵਿਕਲਪ ਨਹੀਂ ਦੇ ਰਹੇ ਪਰ ਤੁਸੀਂ ਫਿੱਟਨੈੱਸ ਪਾਲ ਦੀ ਮਦਦ ਨਾਲ ਕੈਲੋਰੀਜ਼ ਦੀ ਗਿਣਤੀ ਕਰਦੇ ਹੋਏ ਆਪ ਹੀ ਇਹਨਾਂ ਨੂੰ ਚੁਣ ਸਕਦੇ ਹੋ. ਅੱਗੇ ਦੀ ਪ੍ਰਕਿਰਿਆ 3 ਸਰਲ ਕਦਮਾਂ ਵਿਚ ਇਸ ਪ੍ਰਕਾਰ ਹੈ:

ਪਹਿਲਾ ਕਦਮ

ਕਸਰਤ ਨਾ ਕਰਨ ਵਾਲੇ ਵਿਅਕਤੀ 1 ਤੋਂ 1.25 ਗ੍ਰਾਮ ਪ੍ਰਤੀ ਕਿਲੋਗ੍ਰਾਮ lean body mass,* ਅਤੇ ਕਸਰਤ ਕਰਨ ਵਾਲੇ ਵਿਅਕਤੀ 1.75 से 2.25 ਗ੍ਰਾਮ ਪ੍ਰਤੀ ਕਿਲੋਗ੍ਰਾਮ lean body mass* ਟ੍ਰੇਨਿੰਗ ਦੀ intensity ਦੇ ਅਨੁਸਾਰ, ਆਪਣੇ ਪ੍ਰੋਟੀਨ ਦਾ ਸੇਵਨ ਨਿਰਧਾਰਤ ਕਰਨ.

*Lean Body Mass = Body Weight – Fat Mass

where Fat Mass = Body Fat Percentage X Body Weight

ਉਦਾਹਰਣ ਲਈ, 60 ਕਿਲੋ ਵਜ਼ਨ ਵਾਲਾ ਵਿਅਕਤੀ ਜਿਸਦੀ body fat 10% ਹੈ, ਦਾ Fat mass 10% X 60 = 6 ਕਿਲੋਗ੍ਰਾਮ ਅਤੇ Lean Body Mass, 60 – 6 = 54 ਕਿਲੋਗ੍ਰਾਮ ਹੋਵੇਗਾ.

ਦੂਸਰਾ ਕਦਮ

ਆਪਣੀ ਕੁਲ ਵਸਾ ਦਾ ਸੇਵਨ 0.5 ਤੋਂ 0.6 ਗ੍ਰਾਮ ਪ੍ਰਤੀ ਕਿਲੋਗ੍ਰਾਮ ਦੇ ਵਿਚ ਨਿਰਧਾਰਤ ਕਰੋ. ਇਸ ਵਸਾ ਦਾ 1/3rd ਭਾਗ ਅਖਰੋਟ,Olive Oil, Salmon ਮੱਛੀ, ਬਦਾਮ, Flax ਬੀਜ ਦੇ ਤੇਲ ਆਦਿ Polyunsaturated Fat ਵਾਲੇ ਸਰੋਤਾਂ ਤੋਂ ਹੋਣਾ ਚਾਹੀਦਾ ਹੈ. ਚੰਗੀ ਗੁਣਵੱਤਾ ਵਾਲੇ Fish Oil Supplement ਦੇ 4 ਤੋਂ 6 ਕੈਪਸੂਲਾਂ ਦਾ ਸੇਵਨ ਭੀ ਤੁਹਾਡੇ ਸਰੀਰ ਦੀਆਂ EPA/DHA ਜ਼ਰੂਰਤਾਂ ਨੂੰ ਪੂਰਾ ਕਰਦਾ ਹੈ.

ਤੀਸਰਾ ਕਦਮ

Starchy Carbohydrates ਜਿਵੇਂ ਕਿ Oats, Brown Rice, ਸ਼ਕਰਕੰਦੀ ਆਦਿ ਦਾ ਸੇਵਨ ਪ੍ਰਤੀ ਦਿਨ ਸਿਰਫ 30 ਤੋਂ 40 ਗ੍ਰਾਮ ਦੀ ਮਾਤਰਾ ਵਿਚ ਹੀ ਕਰਨਾ ਹੈ. ਇਹਨਾਂ ਕਾਰਬਸ ਨੂੰ ਲੈਣ ਦੇ ਸਭ ਤੋਂ ਸਹੀ ਸਮੇ ਹਨ:

  • ਸਵੇਰੇ ਨਾਸ਼ਤੇ ਦਾ ਵੇਲਾ, ਜਦ ਤੁਹਾਡੇ ਸਰੀਰ ਦੀ ਕੁਦਰਤੀ insulin sensitivity ਉੱਚਤਮ ਹੁੰਦੀ ਹੈ, ਅਤੇ
  • Workout ਤੋਂ ਪਹਿਲਾਂ ਦੇ meal ਵੇਲੇ, ਜਦ ਤੁਹਾਡਾ ਸਰੀਰ ਕਾਰਬਸ ਤੋਂ ਪ੍ਰਾਪਤ ਕੈਲੋਰੀਜ਼ ਨੂੰ ਊਰਜਾ ਦੇ ਰੂਪ ਵਿਚ ਖਰਚ ਕਰਨ ਦੀ ਸਥਿਤੀ ਵਿਚ ਹੁੰਦਾ ਹੈ.

ਬਾਕੀ ਦੇ ਕਾਰਬਸ ਲਈ ਤੁਸੀਂ ਭਰਪੂਰ ਮਾਤਰਾ ਵਿਚ ਸਬਜ਼ੀਆਂ (ਖਾਸ ਤੌਰ ਤੇ ਹਰੀ ਪੱਤੇਦਾਰ) ਨੂੰ ਆਪਣੇ ਸਾਰੇ meals ਵਿਚ, Pre-Workout Meal ਨੂੰ ਛੱਡ ਕੇ, ਸਾਰੇ ਦਿਨ ਦੇ ਦੌਰਾਨ ਲਵੋਗੇ. ਤੁਹਾਨੂੰ ਹਰੀ ਸਬਜ਼ੀਆਂ ਤੋਂ ਮਿਲਣ ਵਾਲੇ ਕਾਰਬਸ ਨੂੰ ਗਿਣਨ ਦੀ ਲੋੜ ਨਹੀਂ ਹੁੰਦੀ ਜਦ ਤਕ ਕਿ ਤੁਸੀਂ ਆਲੂ ਤੇ ਅਰਬੀ ਨੂੰ ਹਰੀਆਂ ਸਬਜ਼ੀਆਂ ਵਿਚ ਨਹੀਂ ਗਿਣਦੇ. ਫਲਾਂ ਦੇ high fructose content ਕਰਕੇ ਓਹਨਾ ਦੇ ਸੇਵਨ ਤੇ ਇਸ ਡਾਇਟ ਦੇ ਦੌਰਾਨ ਪਾਬੰਦੀ ਹੈ.

ਸੈਮਪਲ ਮੇਨੂ

ਇਸ plan ਨੂੰ ਬੇਹਤਰ ਢੰਗ ਨਾਲ ਸਮਝਣ ਲਈ ਇਕ 15% Body Fat ਵਾਲੇ 80 Kg ਦੇ ਵਿਅਕਤੀ ਦੀ example ਦਿੱਤੀ ਜਾ ਰਹੀ ਹੈ ਜੋਕਿ ਇਕ ਸਖ਼ਤ Physical Training ਵਿਚ ਸ਼ਾਮਲ ਹੈ.

ਉਪਰੋਕਤ ਗਣਨਾ ਦੇ ਹਿਸਾਬ ਨਾਲ ਇਸ ਵਿਅਕਤੀ ਦਾ lean body mass 68 ਕਿਲੋਗ੍ਰਾਮ ਹੈ, ਇਸ ਲਈ ਪ੍ਰੋਟੀਨ ਦੀ ਘੱਟੋ ਘੱਟ ਮਾਤਰਾ 150 ਗ੍ਰਾਮ ਅਤੇ ਵਸਾ ਦੀ 40 ਗ੍ਰਾਮ ਬਣਦੀ ਹੈ. ਆਓ ਵੇਖੀਏ ਇਸ ਵਿਅਕਤੀ ਨੂੰ ‘ਤੁਰੰਤ Fat Loss ਡਾਇਟ’ ਦੀ ਪਾਲਣਾ ਕਿਵੇਂ ਕਰਨੀ ਚਾਹੀਦੀ ਹੈ.

ਪਹਿਲਾ Meal/ਭੋਜਨ

50 ਗ੍ਰਾਮ oats, 8 ਅੰਡਿਆਂ ਦੀ ਸਫੇਦੀ ਦਾ ਆਮਲੇਟ ਸਬਜ਼ੀਆਂ ਨਾਲ ਜਿਵੇਂ – ਪਿਆਜ, ਟਮਾਟਰ, ਸ਼ਿਮਲਾ ਮਿਰਚ ਅਤੇ ਮਸ਼ਰੂਮ.

ਦੂਸਰਾ Meal/ਭੋਜਨ

1 ਸਕੂਪ Mixed Protein Powder ਨਾਲ ਬਣਿਆ ਹੋਇਆ ਪ੍ਰੋਟੀਨ shake, Fish Oil ਦੇ 3 ਕੈਪਸੂਲ, ਖੀਰਾ ਜਾਂ Celery

ਤੀਸਰਾ Meal/ਭੋਜਨ

ਇਕ ਮੁਠੀ mixed ਅਖਰੋਟ ਅਤੇ ਬਦਾਮ

ਚੌਥਾ Meal/ਭੋਜਨ (Workout ਤੋਂ ਪਹਿਲਾਂ): ਆਪਣੇ off days ਨੂੰ ਇਸ ਭੋਜਨ ਦਾ ਸੇਵਨ ਨਾ ਕਰੋ

ਮਸਾਲਾ Brown Rice ਦਾ ਇਕ ਕਪ, ਚੰਗੀ ਕੁਆਲਿਟੀ ਦੇ whey ਪ੍ਰੋਟੀਨ ਦਾ 1 ਸਕੂਪ

ਪੰਜਵਾਂ Meal/ਭੋਜਨ

200 ਗ੍ਰਾਮ ਚਿਕਨ, ਇਕ ਚਮਚਾ olive oil ਅਤੇ apple cider vinegar ਦੀ dressing ਨਾਲ ਸਲਾਦ ਦਾ ਇਕ ਵੱਡਾ Bowl

ਛੇਵਾਂ Meal/ਭੋਜਨ (Optional)

ਦੋ ਉਬਲੇ ਅੰਡੇ ਕੁਝ ਸਬਜ਼ੀਆਂ ਨਾਲ

ਜਵਾਬ ਦੇਵੋ

ਤੁਹਾਡਾ ਈ-ਮੇਲ ਪਤਾ ਪ੍ਰਕਾਸ਼ਿਤ ਨਹੀਂ ਕੀਤਾ ਜਾਵੇਗਾ। ਲੋੜੀਂਦੇ ਖੇਤਰਾਂ 'ਤੇ * ਦਾ ਨਿਸ਼ਾਨ ਲੱਗਿਆ ਹੋਇਆ ਹੈ।